ਜਲਦੀ ਸੁਲਝੇਗਾ ਆਸਟ੍ਰੇਲੀਆ ਭੁਗਤਾਨ ਵਿਵਾਦ

08/01/2017 2:24:20 AM

ਸਿਡਨੀ— ਕ੍ਰਿਕਟ ਆਸਟ੍ਰੇਲੀਆ (ਸੀ.ਏ.) ਖਿਡਾਰੀਆਂ ਦੀ ਯੂਨੀਅਨ ਨਾਲ ਭੁਗਤਾਨ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਦੇ ਕਾਫੀ ਨੇੜੇ ਪਹੁੰਚ ਗਿਆ ਹੈ ਤੇ ਉਸ ਨੇ ਇਸ ਦੇ ਲਈ ਕਿਸੇ ਤੀਜੇ ਪੱਖ ਦੀ ਵਿਚੋਲਗੀ ਤੋਂ ਵੀ ਇਨਕਾਰ ਕੀਤਾ ਹੈ।
ਪਿਛਲੀ 30 ਜੂਨ ਨੂੰ ਪੁਰਾਣੇ ਭੁਗਤਾਨ ਮਾਡਲ ਦੀ ਸਮਾਪਤੀ ਹੋ ਜਾਣ ਤੋਂ ਬਾਅਦ ਆਸਟ੍ਰੇਲੀਆ ਦੇ ਕਰੀਬ 230 ਖਿਡਾਰੀ ਬੇਰੋਜ਼ਗਾਰ ਹੋ ਗਏ ਹਨ ਤੇ ਆਸਟ੍ਰੇਲੀਆ ਦੀ ਏ-ਟੀਮ ਨੇ ਤਾਂ ਇਸੇ ਵਿਵਾਦ ਕਾਰਨ ਆਪਣਾ ਦੱਖਣੀ ਅਫਰੀਕੀ ਦੌਰਾ ਵੀ ਰੱਦ ਕਰ ਦਿੱਤਾ ਹੈ।
ਸਥਾਨਕ ਮੀਡੀਆ ਅਨੁਸਾਰ ਬੰਗਲਾਦੇਸ਼ ਦਾ ਦੋ ਟੈਸਟਾਂ ਦਾ ਦੌਰਾ ਤੇ ਇਸ ਸਾਲ ਦੇ ਆਖਿਰ ਵਿਚ ਏਸ਼ੇਜ਼ ਸੀਰੀਜ਼ ਦੇ ਮੱਦੇਨਜ਼ਰ ਦੋਵੇਂ ਪੱਖ ਹੁਣ ਮੌਜੂਦਾ ਭੁਗਤਾਨ ਵਿਵਾਦ ਨੂੰ ਸੁਲਝਾਉਣ ਲਈ ਲਗਾਤਾਰ ਮੀਟਿੰਗਾਂ ਕਰ ਰਹੇ ਹਨ ਤੇ ਹਫਤੇ ਦੇ ਅੰਦਰ ਇਸ ਮੁੱਦੇ 'ਤੇ ਬੋਰਡ ਤੇ ਖਿਡਾਰੀਆਂ ਦੀ ਯੂਨੀਅਨ ਵਿਚਾਲੇ ਕਾਫੀ ਲੰਬੀ ਗੱਲਬਾਤ ਤੋਂ ਬਾਅਦ ਵਿਵਾਦ ਦੇ ਜਲਦੀ ਸੁਲਝਣ ਦੇ ਸੰਕੇਤ ਮਿਲ ਰਹੇ ਹਨ। ਆਸਟ੍ਰੇਲੀਆ ਦੀਆਂ ਕਈ ਅਖਬਾਰਾਂ ਵਿਚ ਇਸ ਨੂੰ ਲੈ ਕੇ ਚਰਚਾ ਜ਼ੋਰਾਂ 'ਤੇ ਹੈ।