ਵਿਸ਼ਵ ਸੁਪਰ ਸੀਰੀਜ਼ ਫਾਈਨਲ ਦੇ ਲਈ ਪੀ.ਵੀ. ਸਿੰਧੂ ਨੇ ਕੀਤਾ ਕੁਆਲੀਫਾਈ

11/29/2016 1:26:33 PM

ਨਵੀਂ ਦਿੱਲੀ— ਵਿਸ਼ਵ ਸੁਪਰ ਸੀਰੀਜ਼ ਫਾਈਨਲ ਦੇ ਲਈ ਪੀ.ਵੀ. ਸਿੰਧੂ ਨੇ ਕੁਆਲੀਫਾਈ ਕਰ ਲਿਆ ਹੈ।
ਇਸ ਤੋਂ ਪਹਿਲਾਂ ਓਲੰਪਿਕ ਚਾਂਦੀ ਤਮਗਾ ਜੇਤੂ ਪੀ.ਵੀ. ਸਿੰਧੂ ਦੀ ਲਗਾਤਾਰ ਮਹਿਲਾ ਸਿੰਗਲ ਖਿਤਾਬ ਜਿੱਤਣ ਦੀ ਤਮੰਨਾ ਅਧੂਰੀ ਰਹਿ ਗਈ। ਉਨ੍ਹਾਂ ਨੂੰ  ਇੱਥੇ ਹਾਂਗਕਾਂਗ ਸੁਪਰ ਸੀਰੀਜ਼ ਫਾਈਨਲ ''ਚ ਚੀਨੀ ਤਾਈਪੇ ਦੀ ਤਾਈ ਜੁ ਯਿੰਗ ਨੇ ਸਿੱਧੇ ਗੇਮ ''ਚ ਹਰਾਇਆ ਜਿਸ ਕਾਰਨ ਸਿੰਧੂ ਨੂੰ ਉਪਜੇਤੂ ਸਥਾਨ ਤੋਂ ਸਬਰ ਕਰਨਾ ਪਿਆ।
ਸਿੰਧੂ ਨੂੰ 41 ਮਿੰਟ ਤੱਕ ਚੱਲੇ ਮੁਕਾਬਲੇ ''ਚ 15-21, 17-21 ਨਾਲ ਹਾਰ ਮਿਲੀ। ਜੁ ਯਿੰਗ ਦੇ ਲਈ ਇਹ ਮੈਚ ਬਦਲਾ ਚੁਕਤਾ ਕਰਨ ਜਿਹਾ ਸੀ ਜੋ ਹਾਲ ਹੀ ''ਚ ਸਿੰਧੂ ਤੋਂ ਰੀਓ ਓਲੰਪਿਕ ਖੇਡਾਂ ''ਚ ਹਾਰੀ ਸੀ। ਹੁਣ ਚੀਨੀ ਤਾਈਪੇ ਦੀ ਖਿਡਾਰਨ ਦਾ ਇਸ ਭਾਰਤੀ ਦੇ ਖਿਲਾਫ ਰਿਕਾਰਡ 5-3 ਹੈ। ਦੁਨੀਆ ਦੀ ਤੀਜੇ ਨੰਬਰ ਦੀ ਖਿਡਾਰਨ ਅਤੇ ਚੌਥਾ ਦਰਜਾ ਪ੍ਰਾਪਤ ਜੁ ਯਿੰਗ ਪਹਿਲੇ ਮੈਚ ਤੋਂ ਹੀ ਬੜ੍ਹਤ ਬਣਾਏ ਹੋਏ ਸੀ ਅਤੇ ਉਹ ਬਿਹਤਰ ਖੇਡ ਦਿਖਾਉਂਦੇ ਹੋਏ 18-11 ਨਾਲ ਅੱਗੇ ਚਲ ਰਹੀ ਸੀ।