ਸਿੰਧੂ ਭਾਰਤ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਮਹਿਲਾ ਅਥਲੀਟ ਬਣੀ, ਫੋਰਬਸ ਨੇ ਜਾਰੀ ਕੀਤੀ ਸੂਚੀ

08/07/2019 4:58:02 PM

ਨਵੀਂ ਦਿੱਲੀ : ਦੁਨੀਆ ਦੀ 15 ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਅਥਲੀਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿਚ ਜਗਵਾ ਬਣਾਉਣ ਵਾਲੀ ਪੀ. ਵੀ. ਸਿੰਧੂ ਇਕਲੌਤੀ ਭਾਰਤੀ ਖਿਡਾਰੀ ਹੈ। ਇਸ ਸੂਚੀ ਵਿਚ ਸਿੰਧੂ ਨੇ 13ਵਾਂ ਸਥਾਨ ਹਾਸਲ ਕੀਤਾ ਹੈ। ਇਸ ਸੂਚੀ ਵਿਚ ਅਮਰੀਕਾ ਦੀ ਧਾਕੜ ਟੈਨਿਸ ਸਟਾਰ ਸੇਰੇਨਾ ਵਿਲੀਅਮਸ ਚੋਟੀ 'ਤੇ ਹੈ। ਇਸ ਸੂਚੀ ਮੁਤਾਬਕ ਪੀ. ਵੀ. ਸਿੰਧੂ ਦੀ ਕਮਾਈ 55 ਲੱਖ ਅਮਰੀਕੀ ਡਾਲਰ (38,86,87000 ਰੁਪਏ) ਹੈ। ਉੱਥੇ ਹੀ ਸੇਰੇਨਾ ਵਿਲੀਅਮਸ ਦੀ ਕੁਲ ਕਮਾਈ 29.2 ਮਿਲਿਆਨ ਡਾਲਰ (ਕਰੀਬ ਕਰੋੜ ਅਮਰੀਕੀ ਡਾਲਰ) ਹੈ। 

ਮੀਡੀਆ ਮੁਤਾਬਕ ਫੋਰਬਸ ਨੇ ਕਿਹਾ, ''ਸਿੰਧੂ ਭਾਰਤੀ ਅਥਲੀਟਾਂ ਵਿਚ ਕਮਾਈ ਕਰਨ ਦੇ ਮਾਮਲੇ ਵਿਚ ਪਹਿਲੇ ਨੰਬਰ 'ਤੇ ਹੈ। ਸਾਲ 2018 ਸੀਜ਼ਨ ਦੇ ਆਖਿਰ 'ਚ 2W6 ਵਰਲਡ ਟੂਰ ਫਾਈਨਲਸ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਸੀ।'' ਫੋਰਬਸ ਨੇ ਦੱਸਿਆ ਕਿ 37 ਸਾਲਾ ਸੇਰੇਨਾ ਅਗਲੇ ਸਾਲ ਤੱਕ ਟੈਨਿਸ ਖੇਡੇਗੀ। ਇਸ ਤੋਂ ਬਾਅਦ ਉਹ ਆਪਣੀ ਨਵੀਂ ਪਾਰੀ ਦੇ ਰੂਪ 'ਚ ਕਲੋਥਿੰਗ ਲਾਈ ਵਿਚ ਐੱਸ. ਬਾਈ ਸੇਰੇਨਾ ਵਿਚ ਆਵੇਗੀ ਅਤੇ 2020 ਤੱਕ ਉਹ ਜਿਊਲਰੀ ਅਤੇ ਖੂਬਸੂਰਤੀ ਪ੍ਰੋਗਡਕਟਸ ਨੂੰ ਵੀ ਲਾਂਚ ਕਰੇਗੀ। ਦੁਨੀਆ ਦੀ ਚੋਟੀ 15 ਖਿਡਾਰੀਆਂ ਦੀ ਇਸ ਸੂਚੀ ਵਿਚ ਸੇਰੇਨਾ ਵਿਲੀਅਮਸ ਪਹਿਲੇ ਨੰਬਰ 'ਤੇ ਹੈ।

ਇਸ ਸੂਚੀ ਵਿਚ ਦੂਜੇ ਨੰਬਰ 'ਤੇ ਜਾਪਾਨ ਦੀ ਨਾਓਮੀ ਓਸਾਕਾ ਹੈ, ਜਿਸ ਨੇ 2018 ਵਿਚ ਯੂ. ਐੱਸ. ਓਪਨ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਇਸ ਖਿਤਾਬੀ ਮੁਕਾਬਲੇ ਵਿਚ ਓਸਾਕਾ ਨੇ 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਸੇਰੇਨਾ ਨੂੰ ਹਰਾਇਆ ਸੀ। ਓਸਾਕਾ ਦੀ ਕੁਲ ਕਮਾਈ 24 ਲੱਖ ਅਮਰੀਕੀ ਡਾਲਰ ਹੈ।