ਥੋੜ੍ਹਾ ਸਬਰ ਨਾਲ ਖੇਡਦੀ ਤਾਂ ਨਤੀਜਾ ਕੁਝ ਹੋਰ ਹੁੰਦਾ : ਸਿੰਧੂ

08/29/2018 8:40:36 AM

ਜਕਾਰਤਾ— ਓਲੰਪਿਕ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੂੰ ਇਕ ਵਾਰ ਫਿਰ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਏਸ਼ੀਆਈ ਖੇਡਾਂ 2018 'ਚ ਬੈਡਮਿੰਟਨ ਦੇ ਫਾਈਨਲ 'ਚ ਦੁਨੀਆ ਦੀ ਨੰਬਰ ਇਕ ਖਿਡਾਰਨ ਤਾਈ ਜੂ ਯਿੰਗ ਤੋਂ ਹਾਰ ਕੇ ਵੀ ਉਸ ਨੇ ਭਾਰਤ ਲਈ ਬੈਡਮਿੰਟਨ ਸਿੰਗਲ 'ਚ ਪਹਿਲਾ ਚਾਂਦੀ ਦਾ ਤਮਗਾ ਜਿੱਤਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਅਜੇ ਤਕ ਏਸ਼ੀਆਈ ਖੇਡਾਂ 'ਚ ਸਿੰਗਲ ਫਾਈਨਲ 'ਚ ਕੋਈ ਭਾਰਤੀ ਨਹੀਂ ਪਹੁੰਚਿਆ ਹੈ। 

ਚਾਂਦੀ ਤਮਗਾ ਜਿੱਤਣ ਤੋਂ ਬਾਅਦ ਸਿੰਧੂ ਨੇ ਕਿਹਾ, ''ਬਹੁਤ ਜ਼ਿਆਦਾ ਫਰਕ ਨਹੀਂ ਹੈ। ਸਾਨੂੰ ਤਿਆਰ ਰਹਿਣਾ ਹੋਵੇਗਾ, ਜ਼ਾਹਿਰ ਹੈ ਕਿ ਅਸੀਂ ਹਾਰ ਦੇ ਇਸ ਸਿਲਸਿਲੇ ਨੂੰ ਖਤਮ ਕਰਾਂਗੇ। ਇਹ ਆਸਾਨ ਨਹੀਂ ਹੋਵੇਗਾ ਪਰ ਜੇਕਰ ਅਸੀਂ ਆਪਣੀਆਂ ਗਲਤੀਆਂ ਵਿਚ ਸੁਧਾਰ ਕਰਾਂਗੇ ਤਾਂ ਉਸ ਨੂੰ ਹਰਾ ਸਕਦੇ ਹਾਂ। ਜੇਕਰ ਮੈਂ ਥੋੜ੍ਹਾ ਸਬਰ ਨਾਲ ਖੇਡਦੀ ਤਾਂ ਨਤੀਜਾ ਕੁਝ ਹੋਰ ਹੋ ਸਕਦਾ ਸੀ। ਤਾਈ ਜੂ ਯਿੰਗ ਵਿਰੁੱਧ ਅੰਕ ਹਾਸਲ ਕਰਨਾ ਆਸਾਨ ਨਹੀਂ ਸੀ ਕਿਉਂਕਿ ਉਸ ਦਾ ਡਿਫੈਂਸ ਚੰਗਾ ਹੈ।''