ਚਿੱਤਰਾ ਨੂੰ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ''ਚ ਸ਼ਾਮਲ ਕਰੋ

07/28/2017 11:29:55 PM

ਕੋਚੀ— ਕੇਰਲ ਹਾਈ ਕੋਰਟ ਨੇ ਸ਼ੁੱਕਰਵਾਰ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਅਗਲੇ ਮਹੀਨੇ ਲੰਡਨ ਵਿਚ ਹੋਣ ਵਾਲੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਪੀਊ ਚਿੱਤਰਾ ਦੀ ਹਿੱਸੇਦਾਰੀ ਤੈਅ ਕਰੇ।
ਜੱਜ ਪੀ. ਬੀ. ਸੁਰੇਸ਼ ਕੁਮਾਰ ਨੇ ਇਕ ਅੰਤ੍ਰਿਮ ਹੁਕਮ ਵਿਚ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਚਿੱਤਰਾ ਨੂੰ ਇਸ ਟੂਰਨਾਮੈਂਟ ਵਿਚ ਹਿੱਸਾ ਦਿਵਾਉਣ ਲਈ ਸਾਰੇ ਪ੍ਰਬੰਧ ਕਰੇ। ਅਦਾਲਤ ਨੇ ਇਹ ਵੀ ਕਿਹਾ ਕਿ ਚੈਂਪੀਅਨਸ਼ਿਪ ਲਈ ਚੋਣ ਪ੍ਰਕਿਰਿਆ ਇੰਨੀ ਪਾਰਦਰਸ਼ੀ ਨਹੀਂ ਦਿਖਦੀ, ਜਿਸ ਵਿਚ ਉੱਚ ਪੱਧਰੀ ਐਥਲੀਟਾਂ ਦੀ ਅਣਦੇਖੀ ਕੀਤੀ ਗਈ ਹੋਵੇ।  ਮਾਮਲੇ ਦੀ ਵਿਸਥਾਰਪੂਰਵਕ ਸੁਣਵਾਈ ਸੋਮਵਾਰ ਨੂੰ ਹੋਵੇਗੀ। ਅਦਾਲਤ ਨੇ ਕੱਲ ਕੇਂਦਰ ਸਰਕਾਰ ਨੂੰ ਕੇਰਲ ਦੀ ਇਸ ਐਥਲੀਟ ਨੂੰ ਚੈਂਪੀਅਨਸ਼ਿਪ ਦੀ ਭਾਰਤੀ ਟੀਮ ਤੋਂ ਬਾਹਰ ਕਰਨ ਦੇ ਕਾਰਨ ਦਾ ਸਪੱਸ਼ਟੀਕਰਨ ਮੰਗਿਆ ਸੀ।