ਪੰਜਾਬ ਪਾਰੀ ਅਤੇ 118 ਦੌੜਾਂ ਨਾਲ ਜਿੱਤਿਆ, ਮਿਲੇ ਬੋਨਸ ਅੰਕ

11/04/2017 4:11:15 PM

ਰਾਏਪੁਰ, (ਬਿਊਰੋ)— ਸੰਦੀਪ ਸ਼ਰਮਾ (ਚਾਰ ਵਿਕਟਾਂ) ਅਤੇ ਬਰਿੰਦਰ ਸ਼ਰਨ (3 ਵਿਕਟਾਂ) ਦੀ ਜ਼ਬਰਦਸਤ ਗੇਂਦਬਾਜ਼ੀ ਨਾਲ ਪੰਜਾਬ ਨੇ ਛੱਤੀਸਗੜ੍ਹ ਨੂੰ ਰਣਜੀ ਟਰਾਫੀ ਗਰੁਪ ਡੀ ਮੈਚ ਦੇ ਚੌਥੇ ਅਤੇ ਆਖਰੀ ਦਿਨ ਸ਼ਨੀਵਾਰ ਨੂੰ ਪਾਰੀ ਅਤੇ 118 ਦੌੜਾਂ ਨਾਲ ਹਰਾ ਕੇ ਬੋਨਸ ਸਮੇਤ 7 ਅੰਕ ਹਾਸਲ ਕਰ ਲਏ ।   

ਪੰਜਾਬ ਨੇ ਅਨਮੋਲਪ੍ਰੀਤ ਸਿੰਘ ਦੀਆਂ 267 ਦੌੜਾਂ ਦੇ ਸ਼ਾਨਦਾਰ ਦੋਹਰੇ ਸੈਂਕੜੇ ਦੀ ਆਪਣੀ ਪਹਿਲੀ ਪਾਰੀ ਨੂੰ ਨੌਂ ਵਿਕਟਾਂ ਉੱਤੇ 653 ਦੌੜਾਂ ਬਣਾਕੇ ਐਲਾਨ ਕਰ ਦਿੱਤਾ ਸੀ । ਪਰ ਛੱਤੀਸਗੜ੍ਹ ਦੀ ਟੀਮ ਆਸ਼ੁਤੋਸ਼ ਸਿੰਘ (119) ਦੀ ਸੰਜਮ ਭਰਪੂਰ ਪਾਰੀ ਦੇ ਬਾਵਜੂਦ 102.4 ਓਵਰ ਵਿੱਚ 297 ਦੌੜਾਂ 'ਤੇ ਸਿਮਟ ਗਈ । ਛੱਤੀਸਗੜ੍ਹ ਨੇ ਤੀਜੇ ਹੀ ਦਿਨ ਦੂਜੀ ਪਾਰੀ ਵਿੱਚ 171 ਦੌੜਾਂ ਉੱਤੇ ਚਾਰ ਵਿਕਟਾਂ ਗੁਆ ਦਿੱਤੀਆਂ ਸਨ ਜਦੋਂ ਕਿ ਉਸਨੂੰ ਪਾਰੀ ਦੀ ਹਾਰ ਤੋਂ ਬਚਨ ਲਈ 244 ਦੌੜਾਂ ਦੀ ਜ਼ਰੂਰਤ ਸੀ । ਟੀਮ ਨੇ ਬਾਕੀ ਛੇ ਵਿਕਟਾਂ 116 ਦੌੜਾਂ ਜੋੜ ਕੇ ਗੁਆ ਦਿੱਤੀਆਂ ।   

ਪੰਜਾਬ ਲਈ ਸੰਦੀਪ ਨੇ 89 ਦੌੜਾਂ 'ਤੇ ਸਭ ਤੋਂ ਜ਼ਿਆਦਾ 4 ਵਿਕਟਾਂ ਕੱਢੀਆਂ ਜਦੋਂਕਿ ਬਰਿੰਦਰ ਨੂੰ 65 ਦੌੜਾਂ 'ਤੇ 3 ਅਤੇ ਵਿਨੇ ਚੌਧਰੀ ਨੂੰ 70 ਦੌੜਾਂ 'ਤੇ 2 ਵਿਕਟਾਂ ਮਿਲੀਆਂ । ਦੋਹਰਾ ਸੈਂਕੜਾ ਠੋਕਣ ਵਾਲੇ ਪੰਜਾਬ ਦੇ ਅਨਮੋਲਪ੍ਰੀਤ ਮੈਨ ਆਫ ਦਿ ਮੈਚ ਬਣੇ ।


Related News