PBKS v RCB : ਪੰਜਾਬ ਨੇ ਬੈਂਗਲੁਰੂ ਨੂੰ 5 ਵਿਕਟਾਂ ਨਾਲ ਹਰਾਇਆ

03/27/2022 11:22:56 PM

ਮੁੰਬਈ- ਸ਼ਿਖਰ ਧਵਨ ਅਤੇ ਭਾਨੁਕਾ ਰਾਜਪਕਸ਼ੇ ਦੀਆਂ 43-43 ਦੌੜਾਂ ਦੀ ਪਾਰੀ ਤੋਂ ਬਾਅਦ ਆਖਰੀ ਓਵਰਾਂ ਵਿਚ ਮੈਨ ਆਫ ਦਿ ਮੈਚ ਓਡੀਨ ਸਮਿਥ ਅਤੇ ਸ਼ਾਹਰੁਖ ਖਾਨ ਦੀ ਧਮਾਕੇਦਾਰ ਬੱਲੇਬਾਜ਼ੀ ਨਾਲ ਪੰਜਾਬ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਵੱਡੇ ਸਕੋਰ ਵਾਲੇ ਮੈਚ ਵਿਚ ਐਤਵਾਰ ਨੂੰ ਇੱਥੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਬੈਂਗਲੁਰੂ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 2 ਵਿਕਟਾਂ 'ਤੇ 205 ਦੌੜਾਂ ਦਾ ਵੱਡਾ ਸਕੋਰ ਬਣਾਇਆ ਪਰ ਪੰਜਾਬ ਦੀ ਟੀਮ ਨੇ ਇਕ ਓਵਰ ਬਾਕੀ ਰਹਿੰਦੇ ਹੀ ਪੰਜ ਵਿਕਟਾਂ 'ਤੇ 208 ਦੌੜਾਂ ਬਣਾ ਕੇ ਨਵੇਂ ਸੈਸ਼ਨ ਵਿਚ ਸ਼ਾਨਦਾਰ ਆਗਾਜ਼ ਕੀਤਾ।

ਇਹ ਖ਼ਬਰ ਪੜ੍ਹੋ-ਮਿਤਾਲੀ ਵਿਸ਼ਵ ਕੱਪ ਵਿਚ ਦੂਜੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬਣੀ ਖਿਡਾਰਨ

PunjabKesari
ਸਮਿਥ ਨੇ ਆਖਰੀ ਓਵਰਾਂ ਵਿਚ 8 ਗੇਂਦਾਂ ਵਿਚ ਤਿੰਨ ਛੱਕੇ ਅਤੇ ਇਕ ਛੱਕਾ ਲਗਾਇਆ। ਸ਼ਾਹਰੁਖ ਖਾਨ (20 ਗੇਂਦਾਂ ਵਿਚ 24 ਦੌੜਾਂ) ਦਾ ਵਧੀਆ ਸਾਥ ਮਿਲਿਆ ਤੇ ਦੋਵਾਂ ਨੇ ਸਿਰਫ 4.1 ਓਵਰ ਵਿਚ 52 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰ ਟੀਮ ਨੂੰ ਜਿੱਤ ਦਿਵਾਈ। ਕਪਤਾਨ ਫਾਫ ਡੂ ਪਲੇਸਿਸ (88) ਦੇ ਧਮਾਕੇਦਾਰ ਅਰਧ ਸੈਂਕੜੇ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ (ਅਜੇਤੂ 41) ਅਤੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ (ਅਜੇਤੂ 32) ਦੀ ਤੂਫਾਨੀ ਪਾਰੀਆਂ ਦੀ ਬਦੌਲਤ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਇੱਥੇ ਐਤਵਾਰ ਨੂੰ ਪੰਜਾਬ ਕਿੰਗਜ਼ ਦੇ ਵਿਰੁੱਧ ਆਪਣੇ ਪਹਿਲੇ 2022 ਆਈ. ਪੀ. ਐੱਲ. ਮੈਚ ਵਿਚ 20 ਓਵਰਾਂ 'ਚ 2 ਵਿਕਟਾਂ 'ਤੇ 205 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਲਿਆ। ਕਪਤਾਨ ਫਾਫ ਡੂ ਪਲੇਸਿਸ ਅਤੇ ਨੌਜਵਾਨ ਬੱਲੇਬਾਜ਼ ਅਨੁਜ ਰਾਵਤ ਦੇ ਵਿਚਾਲੇ ਪਹਿਲੇ ਵਿਕਟ ਦੇ ਲਈ 50 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸ ਨੇ ਵਿਸ਼ਾਲ ਸਕੋਰ ਯਕੀਨੀ ਬਣਾਇਆ। ਡੂ ਪਲੇਸਿਸ ਨੇ ਕ੍ਰੀਜ਼ 'ਤੇ ਪੈਰ ਜਮਾਉਣ ਤੋਂ ਬਾਅਦ ਧਮਾਕੇਦਾਰ ਅੰਦਾਜ਼ ਵਿਚ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਤਿੰਨ ਚੌਕਿਆਂ ਅਤੇ ਸੱਤ ਛੱਕਿਆਂ ਦੇ ਦਮ 'ਤੇ 57 ਗੇਂਦਾਂ ਵਿਚ 88 ਦੌੜਾਂ ਦੀ ਤੂਫਾਨੀ ਪਾਰੀ ਖੇਡੀ।

PunjabKesari
168 ਦੇ ਸਕੋਰ 'ਤੇ ਉਸਦੇ ਆਊਟ ਹੋਣ ਤੋਂ ਬਾਅਦ ਕੋਹਲੀ ਅਤੇ ਕਾਰਤਿਕ ਨੇ ਆਤਸ਼ੀ ਪਾਰੀ ਖੇਡਣਾ ਜਾਰੀ ਰੱਖਿਆ। ਬੈਂਗਲੁਰੂ ਨੇ ਆਖਰੀ 10 ਓਵਰਾਂ ਵਿਚ ਲੱਗਭਗ 14 ਦੇ ਰਨ ਰੇਟ ਨਾਲ 135 ਦੌੜਾਂ ਬਣਾਈਆਂ। 13ਵੇਂ ਅਤੇ 14ਵੇਂ ਓਵਰ ਵਿਚ ਕ੍ਰਮਵਾਰ 23 ਅਤੇ 21 ਦੌੜਾਂ ਬਣਾਈਆਂ। ਕੋਹਲੀ ਨੇ ਇਕ ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 29 ਗੇਂਦਾਂ 'ਤੇ ਅਜੇਤੂ 41, ਜਦਕਿ ਕਾਰਤਿਕ ਨੇ ਤਿੰਨ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 14 ਗੇਂਦਾਂ ਵਿਚ 32 ਦੌੜਾਂ ਬਣਾਈਆਂ। ਪੰਜਾਬ ਵਲੋਂ ਗੇਂਦਬਾਜ਼ੀ ਕਰਦੇ ਹੋਏ ਅਰਸ਼ਦੀਪ ਸਿੰਘ ਅਤੇ ਰਾਹੁਲ ਚਾਹਰ ਨੇ 1-1 ਵਿਕਟ ਹਾਸਲ ਕੀਤੀ।

PunjabKesari

ਇਹ ਖ਼ਬਰ ਪੜ੍ਹੋ- DC v MI : ਈਸ਼ਾਨ ਕਿਸ਼ਨ ਨੇ ਖੇਡੀ ਧਮਾਕੇਦਾਰ ਪਾਰੀ, ਤੋੜਿਆ ਸਚਿਨ ਦਾ ਇਹ ਰਿਕਾਰਡ

PunjabKesari

ਪਲੇਇੰਗ ਇਲੈਵਨ-
ਪੰਜਾਬ ਕਿੰਗਜ਼ :- ਸਿਖਰ ਧਵਨ, ਮਯੰਕ ਅਗਰਵਾਲ (ਕਪਤਾਨ), ਲੀਆਮ ਲਿਵਿੰਗਸਟੋਨ, ਭਾਨੁਕਾ ਰਾਜਪਕਸ਼ੇ, ਸ਼ਾਹਰੁਖ ਖਾਨ, ਜੀਤੇਸ਼ ਸ਼ਰਮਾ (ਵਿਕਟਕੀਪਰ), ਓਡੀਅਨ ਸਮਿਥ, ਹਰਪ੍ਰੀਤ ਬਰਾੜ, ਸੰਦੀਪ ਸ਼ਰਮਾ, ਰਾਹੁਲ ਚਾਹਰ, ਅਰਸ਼ਦੀਪ ਸਿੰਘ।
ਰਾਇਲ ਚੈਲੰਜਰਜ਼ ਬੈਂਗਲੁਰੂ :- ਫਾਫ ਡੂ ਪਲੇਸਿਸ (ਕਪਤਾਨ), ਅਨੁਜ ਰਾਵਤ, ਵਿਰਾਟ ਕੋਹਲੀ, ਮਹੀਪਾਲ ਲੋਮਰੋਰ, ਸ਼ੇਰਫੇਨ ਦਰਪਫੋਰਡ, ਦਿਨੇਸ਼ ਕਾਰਤਿਕ, ਵਨਿੰਦੁ ਹਸਰੰਗਾ, ਡੇਵਿਡ ਵਿਲੀ, ਹਰਸ਼ਲ ਪਟੇਲ, ਸ਼ਾਹਬਾਜ਼ ਅਹਿਮਦ, ਮੁਹੰਮਦ ਸਿਰਾਜ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News