IPL 2022 : ਲਿਵਿੰਗਸਟੋਨ ਦਾ ਅਰਧ ਸੈਂਕੜਾ, ਪੰਜਾਬ ਨੇ ਹੈਦਰਾਬਾਦ ਨੂੰ ਦਿੱਤਾ 152 ਦੌੜਾਂ ਦਾ ਟੀਚਾ

04/17/2022 5:46:14 PM

ਸਪੋਰਟਸ ਡੈਸਕ- ਅੱਜ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 28ਵਾਂ ਮੈਚ ਪੰਜਾਬ ਕਿੰਗਜ਼ (ਪੀ. ਬੀ. ਕੇ. ਐੱਸ.) ਤੇ ਸਨਰਾਈਜ਼ਰਜ਼ ਹੈਦਰਾਬਾਦ (ਐੱਸ. ਆਰ. ਐੱਚ) ਦਰਮਿਆਨ ਮੁੰਬਈ ਦੇ ਡੀ ਵਾਈ ਪਾਟਿਲ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਪੰਜਾਬ ਦੀ ਟੀਮ ਨੇ ਨਿਰਧਾਰਤ 20 ਓਵਰਾਂ 'ਚ 10 ਵਿਕਟਾਂ ਵਿਕਟਾਂ  ਦੇ ਨੁਕਸਾਨ 'ਤੇ 151 ਦੌੜਾਂ ਬਣਾਈਆਂ। ਇਸ ਤਰ੍ਹਾਂ ਪੰਜਾਬ ਨੇ ਹੈਦਰਾਬਾਦ ਨੂੰ ਜਿੱਤ ਲਈ 152 ਦੌੜਾਂ ਦਾ ਟੀਚਾ ਦਿੱਤਾ ਹੈ। ਪੰਜਾਬ ਵਲੋਂ ਲਿਵਿੰਗਸਟੋਨ ਨੇ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਲਿਵਿੰਗਸਟੋਨ ਆਪਣੀਆਂ 60 ਦੌੜਾਂ ਦੌਰਾਨ 5 ਚੌਕੇ ਤੇ 4 ਛੱਕੇ ਲਗਾ ਕੇ ਆਊਟ ਹੋਏ। 

PunjabKesari

ਪਹਿਲਾਂ ਬੱਲੇਬਾਜ਼ੀ ਕਰਨ ਆਈ ਪੰਜਾਬ ਦੀ ਟੀਮ ਦੀ ਪਹਿਲੀ ਵਿਕਟ ਸ਼ਿਖਰ ਧਵਨ ਦੇ ਤੌਰ 'ਤੇ ਡਿੱਗੀ। ਧਵਨ 8 ਦੌੜਾਂ ਦੇ ਨਿੱਜੀ ਸਕੋਰ 'ਤੇ ਭੁਵਨੇਸ਼ਵਰ ਦੀ ਗੇਂਦ 'ਤੇ ਮਾਰਕੋ ਜੇਨਸਨ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ।  ਪੰਜਾਬ ਦੀ ਟੀਮ ਦੀ ਦੂਜੀ ਵਿਕਟ ਪ੍ਰਭਸਿਮਰਨ ਸਿੰਘ ਦੇ ਤੌਰ 'ਤੇ ਡਿੱਗੀ। ਪ੍ਰਭਸਿਮਰਨ ਸਿੰਘ 14 ਦੌੜਾਂ ਦੇ ਨਿੱਜੀ ਸਕੋਰ 'ਤੇ ਟੀ. ਨਟਰਾਜਨ ਦੀ ਗੇਂਦ 'ਤੇ ਪੂਰਨ ਨੂੰ ਕੈਚ ਦੇ ਕੇ ਆਊਟ ਹੋਏ। ਪੰਜਾਬ ਦੀ ਟੀਮ ਦੀ ਤੀਜੀ ਵਿਕਟ ਜੌਨੀ ਬੇਅਰਸਟੋ ਦੇ ਤੌਰ 'ਤੇ ਡਿੱਗੀ। ਬੇਅਰਸਟੋ 12 ਦੌੜਾਂ ਦੇ ਨਿੱਜੀ ਸਕੋਰ 'ਤੇ ਸੁਚਿਥ ਵਲੋਂ ਐਲ. ਬੀ. ਡਬਲਯੂ. ਆਊਟ ਹੋਏ। ਪੰਜਾਬ ਦੀ ਚੌਥੀ ਵਿਕਟ ਜਿਤੇਸ਼ ਸ਼ਰਮਾ ਦੇ ਤੌਰ 'ਤੇ ਡਿੱਗੀ। ਜਿਤੇਸ਼ 11 ਦੌੜਾਂ ਦੇ ਨਿੱਜੀ ਸਕੋਰ 'ਤੇ ਉਮਰਾਨ ਮਲਿਕ ਦਾ ਸ਼ਿਕਾਰ ਬਣੇ। ਹੈਦਰਾਬਾਦ ਵਲੋਂ ਭੁਵਨੇਸ਼ਵਰ ਕੁਮਾਰ ਨੇ 3, ਟੀ ਨਟਰਾਜਨ ਨੇ 1, ਜਗਦੀਸ਼ਾ ਸਚਿਥਾ ਨੇ 1 ਤੇ ਉਮਰਾਨ ਮਲਿਕ ਨੇ 4 ਵਿਕਟ ਲਏ। 

ਇਹ ਵੀ ਪੜ੍ਹੋ : IPL 2022 ਦੇ 27 ਮੈਚ ਪੂਰੇ, Point Table 'ਚ ਬੈਂਗਲੁਰੂ ਨੂੰ ਹੋਇਆ ਫਾਇਦਾ, ਦੇਖੋ ਸਥਿਤੀ

ਹੈੱਡ ਟੂ  ਹੈੱਡ
ਦੋਵੇਂ ਟੀਮਾਂ ਦਰਮਿਆਨ ਅਜੇ ਤਕ ਕੁਲ 17 ਮੈਚ ਖੇਡੇ ਗਏ ਹਨ। ਇਨ੍ਹਾਂ 17 ਮੈਚਾਂ 'ਚ ਹੈਦਰਬਾਦ ਨੇ 12 ਵਾਰ ਜਿਤ ਦਰਜ ਕੀਤੀ ਹੈ ਜਦਕਿ ਪੰਜਾਬ ਕਿੰਗਜ਼ ਨੂੰ 5 ਵਾਰ ਜਿੱਤ ਮਿਲੀ ਹੈ।

ਇਹ ਵੀ ਪੜ੍ਹੋ : ਇਹ ਖਾਸ ਦਿਨ ਤੇ ਖਾਸ ਸੈਂਕੜਾ ਹੈ : ਕੇ. ਐੱਲ. ਰਾਹੁਲ

ਟੀਮਾਂ:

ਪੰਜਾਬ ਕਿੰਗਜ਼ : ਸ਼ਿਖਰ ਧਵਨ (ਕਪਤਾਨ), ਜੌਨੀ ਬੇਅਰਸਟੋ, ਪ੍ਰਭਸਿਮਰਨ ਸਿੰਘ, ਲੀਆਮ ਲਿਵਿੰਗਸਟੋਨ, ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਾਹਰੁਖ ਖਾਨ, ਓਡੀਅਨ ਸਮਿਥ, ਕਾਗਿਸੋ ਰਬਾਡਾ, ਰਾਹੁਲ ਚਾਹਰ, ਵੈਭਵ ਅਰੋੜਾ, ਅਰਸ਼ਦੀਪ ਸਿੰਘ

ਸਨਰਾਈਜ਼ਰਜ਼ ਹੈਦਰਾਬਾਦ : ਅਭਿਸ਼ੇਕ ਸ਼ਰਮਾ, ਕੇਨ ਵਿਲੀਅਮਸਨ (ਕਪਤਾਨ), ਰਾਹੁਲ ਤ੍ਰਿਪਾਠੀ, ਏਡਨ ਮਾਰਕਰਮ, ਨਿਕੋਲਸ ਪੂਰਨ (ਵਿਕਟਕੀਪਰ), ਸ਼ਸ਼ਾਂਕ ਸਿੰਘ, ਜਗਦੀਸ਼ਾ ਸੁਚਿਥ, ਭੁਵਨੇਸ਼ਵਰ ਕੁਮਾਰ, ਮਾਰਕੋ ਜੈਨਸਨ, ਉਮਰਾਨ ਮਲਿਕ, ਟੀ ਨਟਰਾਜਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News