ਪੰਜਾਬ ਨੇ ਕੀਤੀ ਜੇਤੂ ਸ਼ੁਰੂਆਤ, ਰਣਜੀ ਟਰਾਫੀ 'ਚ ਰਾਜਸਥਾਨ ਨੂੰ 10 ਵਿਕਟਾਂ ਨਾਲ ਹਰਾਇਆ

12/12/2019 5:50:30 PM

ਸਪੋਰਟਸ ਡੈਸਕ — ਪੰਜਾਬ ਨੇ ਵੀਰਵਾਰ ਨੂੰ ਇੱਥੇ ਰਾਜਸਥਾਨ ਨੂੰ ਦੱਸ ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਰਣਜੀ ਟਰਾਫੀ ਗਰੁੱਪ-ਏ 'ਚ ਆਪਣੇ ਅਭਿਆਨ ਦੀ ਧਮਾਕੇਦਾਰ ਸ਼ੁਰੂਆਤ ਕੀਤੀ।  ਪੰਜਾਬ ਦੇ ਸਾਹਮਣੇ ਜਿੱਤ ਲਈ 68 ਰਣ ਦਾ ਟੀਚਾ ਸੀ ਜੋ 11.4 ਓਵਰਾਂ 'ਚ ਬਿਨਾਂ ਕਿਸੇ ਨੁਕਸਾਨ ਦੇ ਹਾਸਲ ਕਰ ਲਿਆ। ਸ਼ੁਭਮਾਨ ਗਿੱਲ 36 ਅਤੇ ਸਨਵੀਰ ਸਿੰਘ 26 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਤੋਂ ਪਹਿਲਾਂ ਰਾਜਸਥਾਨ ਨੇ ਆਪਣੀ ਦੂਜੀ ਪਾਰੀ ਅੱਠ ਵਿਕਟਾਂ 'ਤੇ 157 ਦੌੜਾਂ ਤੋਂ ਅੱਗੇ ਵਧਾਈ ਅਤੇ ਸਿਰਫ 11 ਦੌੜਾਂ ਜੋੜ ਕੇ 168 ਦੌੜਾਂ 'ਤੇ ਆਊਟ ਹੋ ਗਈ। ਪੰਜਾਬ ਦੇ ਵੱਲੋਂ ਸਨਵੀਰ ਨੇ ਤਿੰਨ ਜਦ ਕਿ ਬਲਤੇਜ ਸਿੰਘ, ਮਯੰਕ ਮਾਰਕੇਂਡੇਏ ਅਤੇ ਗੁਰਕੀਰਤ ਸਿੰਘ ਨੇ ਦੋ- ਦੋ ਵਿਕਟਾਂ ਹਾਸਲ ਕੀਤੀਆਂ। ਰਾਜਸਥਾਨ ਨੇ ਆਪਣੀ ਪਹਿਲੀ ਪਾਰੀ 'ਚ 257 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ 'ਚ ਪੰਜਾਬ ਦੀ ਟੀਮ ਨੇ 358 ਦੌੜਾਂ ਬਣਾ ਕੇ 101 ਦੌੜਾਂ ਦੀ ਬੜ੍ਹਤ ਹਾਸਲ ਕੀਤੀ। ਪੰਜਾਬ ਨੂੰ ਵੱਡੀ ਜਿੱਤ ਨਾਲ ਬੋਨਸ ਸਹਿਤ 7 ਅੰਕ ਮਿਲੇ।