ਪੰਜਾਬ ਅਤੇ ਤਾਮਿਲਨਾਡੂ ਨੇ ਜਿੱਤੇ ਜੂਨੀਅਰ ਬਾਸਕਟਬਾਲ ਖਿਤਾਬ

06/11/2017 10:33:48 PM

ਲਖਨਾਊ— ਪੰਜਾਬ ਅਤੇ ਤਾਮਿਲਨਾਡੂ ਨੇ 68ਵੀਂ ਜੂਨੀਅਰ ਰਾਸ਼ਟਰੀ ਬਾਸਕਟਬਾਲ ਚੈਂਪੀਅਨਸ਼ਿਪ ਦੇ ਫਾਈਨਲ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲੜਕਿਆਂ ਦਾ ਖਿਤਾਬ ਅਪਣੇ ਨਾਂ ਕਰ ਲਿਆ। ਲੜਕਿਆਂ ਦੇ ਵਰਗ 'ਚ ਤਾਮਿਲਨਾਡੂ ਨੇ ਮੇਜਬਾਨ ਉੱਤਰ ਪ੍ਰਦੇਸ਼ ਨੂੰ 69-63 ਨਾਲ ਹਰਾ ਕੇ ਖਿਤਾਬ 'ਤੇ ਕਬਜ਼ਾ ਕੀਤਾ ਨਾਲ ਹੀ ਪੰਜਾਬ ਨੇ ਕੇਰਲ ਨੂੰ 100-82 ਨਾਲ ਹਰਾ ਕੇ ਲੜਕਿਆਂ ਦਾ ਖਿਤਾਬ ਜਿੱਤਿਆ। ਬਾਰਡਰ ਹਥਿਆਰਬੰਦ ਦੀ ਡਰਾਇਰੈਕਟਰ ਜਨਰਲ ਅਰਚਨਾ ਰਾਮਾ ਸੁੰਦਰਮ ਨੇ ਅਜੇਤੂ ਟੀਮਾਂ ਨੂੰ ਇਨਾਮ ਦਿੱਤੇ ਅਤੇ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ।