ਪੁਣੇ ਨੇ ਬੰਗਲੌਰ ਨੂੰ 61 ਦੌੜਾਂ ਨਾਲ ਹਰਾਇਆ

04/29/2017 7:42:25 PM

ਪੁਣੇ — ਟੀ-20 ਲੀਗ ਦਾ ਮੈਚ ਸ਼ਨੀਵਾਰ ਨੂੰ ਪੁਣੇ ਅਤੇ ਬੰਗਲੌਰ ਵਿਚਾਲੇ ਖੇਡਿਆ ਗਿਆ। ਜਿਸ ''ਚ ਬੰਗਲੌਰ ਨੇ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪੁਣੇ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲੌਰ ਨੂੰ 158 ਦੌੜਾਂ ਦਾ ਟੀਚਾ ਦਿੱਤਾ। ਪੁਣੇ ਦੇ ਕਪਤਾਨ ਸਟੀਵ ਸਮਿਥ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 32 ਗੇਂਦਾਂ ''ਤੇ 45 ਦੌੜਾਂ ਬਣਾਈਆਂ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ (ਨਾਬਾਦ 21) ਅਤੇ ਮਨੋਜ ਤਿਵਾਰੀ ਨੇ (ਨਾਬਾਦ44) ਦੌੜਾਂ ਬਣਾਈਆਂ। ਬੰਗਲੌਰ ਟੀਮ ਇਸ ਟੀਚੇ ਦਾ ਪਿੱਛਾ ਕਰਨ ਉਤਰੀ ਜਿਸ ਦੌਰਾਨ ਕਪਤਾਨ ਵਿਰਾਟ ਕੋਹਲੀ ਹੀ 55 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡ ਸਕਿਆ ਅਤੇ ਬੰਗਲੌਰ ਟੀਮ ਦੇ ਬਾਕੀ ਖਿਡਾਰੀ 10 ਤੋਂ ਵੱਧ ਦੌੜਾਂ ਨਹੀਂ ਬਣਾ ਸਕੇ। ਬੰਗਲੌਰ ਟੀਮ 61 ਦੌੜਾਂ ਤੋਂ ਪਿੱਛੇ ਰਹਿੰਦੇ ਹੋਏ 96 ਦੌੜਾਂ ''ਤੇ ਹੀ ਢੇਰ ਹੋ ਗਈ।