PSL : ਅਹਿਮਦ ਸ਼ਹਿਜਾਦ ਦੀ ਇਸ ਹਰਕਤ ''ਤੇ ਭੜਕੇ ਕ੍ਰਿਕਟ ਫੈਨਸ

Wednesday, Mar 07, 2018 - 06:33 PM (IST)

ਜਲੰਧਰ— ਪਾਕਿਸਤਾਨ ਸੁਪਰ ਲੀਗ ਹੋਵੇ ਅਤੇ ਇਸ ਦੌਰਾਨ ਰੋਚਕ ਘਟਨਾਵਾਂ ਨਾ ਹੋਣ। ਇਸ ਤਰ੍ਹਾਂ ਤਾਂ ਹੋ ਹੀ ਨਹੀਂ ਸਕਦਾ। ਬੀਤੇ ਦਿਨ ਵੀ ਅਜਿਹੀ ਘਟਨਾ ਦੇਖਣ ਨੂੰ ਮਿਲੀ ਜਿਸ ਨੇ ਨਾ ਸਿਰਫ ਦਰਸ਼ਕਾਂ ਦਾ ਮਨੋਰੰਜਨ ਹੀ ਨਹੀਂ ਕੀਤਾ ਜਦਕਿ ਖੁਲ ਕੇ ਹੱਸਣ ਦਾ ਮੌਕਾ ਵੀ ਦਿੱਤਾ। ਇਸ ਵਾਰ ਦਰਸ਼ਕਾਂ ਨੂੰ ਹਸਾਉਣ ਦੀ ਜਿੰਮੇਵਾਰੀ ਪਾਕਿਸਤਾਨ ਬੱਲੇਬਾਜੀ ਅਤੇ ਪੀ.ਐੱਸ.ਐੱਲ. 'ਚ ਮੁਲਤਾਨ ਵਲੋਂ ਖੇਡ ਰਹੇ ਅਹਿੰਮਦ ਸ਼ਹਿਜਾਦ ਨ ਨਿਭਾਈੇ। ਪੇਸ਼ਾਵਰ ਜਾਲਸੀ ਨਾਲ ਮੈਚ 'ਚ 15ਵਾਂ ਓਵਰ ਚੱਲ ਰਿਹਾ ਸੀ। ਸ਼ਹਿਜਾਦ ਨਾਨ ਸਟ੍ਰਾਇਕ ਐਂਡ 'ਤੇ ਸੀ। ਇਕ ਗੇਂਦ 'ਤੇ ਬੱਲੇਬਾਜ਼ੀ ਕਰ ਰਹੇ ਸ਼ੋਏਬ ਨੇ ਹੋਲੀ ਜਿਹੇ ਸ਼ਾਟ ਖੇਡ ਕੇ ਦੌੜ ਲੈਣ ਲਈ ਨਿਕਲੇ ਪਰ ਗੇਂਦਬਾਜ਼ ਕਾਫੀ ਤੇਜ਼ੀ ਨਾਲ ਗੇਂਦ 'ਤੇ ਆ ਗਿਆ ਇਸ ਦੌਰਾਨ ਸ਼ੋਏਬ ਨੇ ਦੌੜਾਂ ਲੈਣ ਦਾ ਇਰਾਦਾ ਬਦਲ ਦਿੱਤਾ ਅਤੇ ਨਾਨ ਸਟ੍ਰਾਇਕ ਐਂਡ 'ਤੇ ਖੜੇ ਸ਼ਹਿਜਾਦ ਨੂੰ ਰੁਕਣ ਲਈ ਕਿਹਾ। ਉੱਧਰ ਸ਼ਹਿਜਾਦ ਹੁਣ ਤੱਕ ਆਪਣੀ ਕ੍ਰੀਜ਼ ਛੱਡ ਕੇ ਸ਼ੋਏਬ ਦੇ ਕੋਲ ਹੀ ਪਹੁੰਚ ਚੁੱਕਿਆ ਸੀ। ਇਸ ਦੌਰਾਨ ਸ਼ਹਿਜਾਦ ਨੇ ਜਦੋ ਦੇਖਿਆ ਕਿ ਸ਼ੋਏਬ ਨੇ ਆਪਣੀ ਕ੍ਰੀਜ਼ ਨਹੀਂ ਛੱਡੀ ਹੈ ਤਾਂ ਉਹ ਉਸ ਨੂੰ ਧੱਕਾ ਮਾਰਨ ਲੱਗਿਆ। ਤਾਂ ਕਿ ਸ਼ੋਏਬ ਆਊਟ ਹੋ ਜਾਵੇ ਅਤੇ ਉਸ ਦੀ ਵਿਕਟ ਬਚ ਜਾਵੇ।

 

 

 

 

 


Related News