ਨੇਮਾਰ ਤੇ ਐਮਬਾਪੇ ਦੇ ਗੋਲਾਂ ਨਾਲ ਪੀ. ਐੱਸ. ਜੀ. ਨੇ ਨਾਂਤੇਸ ਨੂੰ ਹਰਾਇਆ

12/06/2019 12:06:34 AM

ਪੈਰਿਸ- ਨੇਮਾਰ ਤੇ ਕਾਈਲਾਨ ਐਮਬਾਪੇ ਦੇ ਗੋਲਾਂ ਨਾਲ ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਨੇ ਨਾਂਤੇਸ ਨੂੰ 2-0 ਨਾਲ ਹਰਾ ਕੇ ਲੀਗ-1 ਫੁੱਟਬਾਲ ਟੂਰਨਾਮੈਂਟ ਦੇ ਚੋਟੀ 'ਤੇ ਆਪਣੀ ਬੜ੍ਹਤ ਨੂੰ ਫਿਰ ਪੰਜ ਅੰਕਾਂ ਤਕ ਪਹੁੰਚਾ ਦਿੱਤਾ। ਐਮਬਾਪੇ ਨੇ ਦੂਜੇ ਹਾਫ ਦੀ ਸ਼ੁਰੂਆਤ ਵਿਚ ਗੋਲ  ਕਰ ਕੇ ਪੀ. ਐੱਸ. ਜੀ. ਨੂੰ ਬੜ੍ਹਤ ਦਿਵਾਈ, ਜਦਕਿ ਨੇਮਾਰ ਨੇ ਆਖਰੀ ਪਲਾਂ ਵਿਚ ਪੈਨਲਟੀ 'ਤੇ ਗੋਲ ਕਰ ਕੇ ਟੀਮ ਦੀ 2-0 ਨਾਲ ਜਿੱਤ ਤੈਅ ਕੀਤੀ।
ਮਾਰਸਲੇ ਨੇ ਮੰਗਲਵਾਰ ਨੂੰ ਐਂਡਰਸ ਨੂੰ 2-0 ਨਾਲ ਹਰਾ ਕੇ ਪੀ. ਐੱਸ. ਜੀ. ਦੀ ਬੜ੍ਹਤ ਨੂੰ ਦੋ ਅੰਕਾਂ ਦਾ ਕਰ ਦਿੱਤਾ ਸੀ। ਪਿਛਲੇ ਹਫਤੇ ਪੈਰਿਸ ਸੇਂਟ ਜਰਮਨ ਦਾ ਮੋਨਾਕੋ ਵਿਰੁੱਧ ਮੈਚ ਖਰਾਬ ਮੌਸਮ ਕਾਰਣ ਮੁਲਤਵੀ ਕਰਨਾ ਪਿਆ ਸੀ। ਪੀ. ਐੱਸ. ਜੀ. ਦੀ ਟੀਮ 15 ਮੈਚਾਂ ਵਿਚ 36 ਅੰਕਾਂ  ਨਾਲ ਚੋਟੀ 'ਤੇ ਹੈ, ਜਦਕਿ ਦੂਜੇ ਸਥਾਨ 'ਤੇ ਮੌਜੂਦ ਮਾਰਸਲੇ ਦੇ 16 ਮੈਚਾਂ ਵਿਚ 31 ਅੰਕ ਹਨ।

Gurdeep Singh

This news is Content Editor Gurdeep Singh