ਪ੍ਰੋ ਰੈਸਲਿੰਗ ਲੀਗ : ਵੀਰ ਮਰਾਠਾ ''ਤੇ ਚੱਲਿਆ ਹਰਿਆਣਾ ਦਾ ''ਹਥੌੜਾ''

01/11/2018 4:29:47 AM

ਨਵੀਂ ਦਿੱਲੀ— ਹਰਿਆਣਾ ਹੈਮਰਸ ਨੇ ਆਪਣੇ ਵਿਦੇਸ਼ੀ ਅਤੇ ਭਾਰਤੀ ਪਹਿਲਵਾਨਾਂ ਦੇ ਸ਼ਾਨਦਾਰ ਤਾਲਮੇਲ ਨਾਲ ਨਵੀਂ ਵੀਰ ਮਰਾਠਾ ਨੂੰ ਪ੍ਰੋ ਰੈਸਲਿੰਗ ਲੀਗ ਵਿਚ ਸੀਰੀਫੋਰਟ ਸਟੇਡੀਅਮ ਵਿਚ 5-2 ਨਾਲ ਹਰਾ ਦਿੱਤਾ। ਹਰਿਆਣਾ ਨੇ ਮੁਕਾਬਲੇ ਦੇ 6 ਮੈਚ ਤੱਕ 4-2 ਦੀ ਅਜੇਤੂ ਬੜ੍ਹਤ ਬਣਾ ਲਈ ਸੀ। ਹਰਿਆਣਾ ਦੇ ਵਲਾਦੀਮੀਰ ਖਿਨਚੇਗਸ਼ਿਵਲੀ ਨੇ 57 ਕਿ. ਗ੍ਰਾ., ਸਰਿਤਾ ਨੇ 50 ਕਿ. ਗ੍ਰਾ. ਅਤੇ ਖੈਤਿਕ ਸਾਬੋਲੋਵ ਨੇ 74 ਕਿ. ਗ੍ਰਾ. ਵਿਚ ਆਪਣੇ-ਆਪਣੇ ਮੁਕਾਬਲੇ ਜਿੱਤੇ। 
ਹਾਲ ਹੀ ਵਿਚ ਪਹਿਲਵਾਨ ਸੁਸ਼ੀਲ ਕੁਮਾਰ 'ਤੇ ਮਾਰਕੁੱਟ ਦਾ ਦੋਸ਼ ਲਾ ਕੇ ਚਰਚਾ ਵਿਚ ਆਇਆ ਪ੍ਰਵੀਨ ਰਾਣਾ ਆਪਣਾ ਮੁਕਾਬਲਾ ਸਾਬੋਲੋਵ ਕੋਲੋਂ 0-10 ਨਾਲ ਹਾਰ ਗਿਆ। ਰਾਣਾ ਇਸ ਮੁਕਾਬਲੇ ਵਿਚ ਸਾਬੋਲੋਵ ਦੇ ਸਾਹਮਣੇ ਕਿਤੇ ਵੀ ਟਿਕ ਨਹੀਂ ਸਕਿਆ।