ਪ੍ਰੋ ਕਬੱਡੀ ਲੀਗ : ਤਮਿਲ ਤਲਾਈਵਾਸ ਅਤੇ ਤੇਲੁਗੂ ਟਾਈਟੰਸ ਵਿਚਾਲੇ ਹੋਵੇਗਾ ਪਹਿਲਾ ਮੁਕਾਬਲਾ

08/23/2018 9:19:37 AM

ਮੁੰਬਈ— ਵੀਵੋ ਪ੍ਰੋ ਕਬੱਡੀ ਲੀਗ ਦੇ ਆਯੋਜਕ ਮਸ਼ਾਲ ਸਪੋਰਟਸ ਨੇ ਪੰਜ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਛੇਵੇਂ ਸੈਸ਼ਨ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ ਅਤੇ ਇਸ ਦਾ ਪਹਿਲਾ ਮੁਕਾਬਲਾ ਤਮਿਲ ਤਲਾਈਵਾਸ ਅਤੇ ਤੇਲੁਗੂ ਟਾਈਟੰਸ ਵਿਚਾਲੇ ਖੇਡਿਆ ਜਾਵੇਗਾ। ਟੂਰਨਾਮੈਂਟ ਚੇਨਈ ਤੋਂ ਸ਼ੁਰੂ ਹੋਵੇਗਾ ਅਤੇ 13 ਸ਼ਹਿਰਾਂ ਤੋਂ ਗੁਜ਼ਰਦਾ ਹੋਇਆ ਫਾਈਨਲ ਦੇ ਲਈ ਮੁੰਬਈ ਪਹੁੰਚੇਗਾ ਜਿੱਥੇ ਫਾਈਨਲ ਮੈਚ 5 ਜਨਵਰੀ ਨੂੰ ਹੋਵੇਗਾ। 

ਇਸ ਸਾਲ ਵੀ ਟੂਰਨਾਮੈਂਟ 13 ਹਫਤਿਆਂ ਤੱਕ ਚੱਲੇਗਾ। 12 ਟੀਮਾਂ ਨੂੰ 2 ਗਰੁੱਪ 'ਚ ਵੰਡਿਆ ਜਾਵੇਗਾ ਅਤੇ ਦੋਹਾਂ ਹੀ ਗਰੁੱਪ 'ਚ 6-6 ਟੀਮਾਂ ਨੂੰ ਰਖਿਆ ਜਾਵੇਗਾ। ਪਲੇਅ ਆਫ 'ਚ ਇਕ ਵਾਰ ਫਿਰ 3 ਐਲੀਮਿਨੇਟਰ ਮੁਕਾਬਲੇ ਅਤੇ 2 ਕੁਆਲੀਫਾਇਰ ਖੇਡੇ ਜਾਣਗੇ। ਇਸ ਤੋਂ ਬਾਅਦ ਫਾਈਨਲ ਮੁਕਾਬਲਾ 5 ਜਨਵਰੀ 2019 ਨੁੰ ਹੋਵੇਗਾ। ਪਿਛਲੇ ਸੀਜ਼ਨ 'ਚ ਪਟਨਾ ਪਾਈਰੇਟਸ ਨੇ ਗੁਜਰਾਤ ਫਾਰਚੂਨਜਾਇੰਟਸ ਨੂੰ 55-38 ਨਾਲ ਹਰਾਉਂਦੇ ਹੋਏ ਲਗਾਤਾਰ ਤੀਜੀ ਵਾਰ ਪ੍ਰੋ. ਕਬੱਡੀ ਦਾ ਖਿਤਾਬ ਆਪਣੇ ਨਾਂ ਕੀਤਾ ਸੀ।