ਪ੍ਰੋ ਕਬੱਡੀ ਲੀਗ 2018 : ਅੱਜ ਦੇ ਮੁਕਾਬਲੇ : ਕਦੋਂ, ਕਿੱਥੇ ਅਤੇ ਕਿਵੇਂ ਵੇਖ ਸਕਦੇ ਹੋ ਇਹ ਮੈਚ

10/08/2018 4:55:42 PM

ਨਵੀਂ ਦਿੱਲੀ— ਅੱਜ ਪ੍ਰੋ ਕਬੱਡੀ ਲੀਗ ਦੇ ਦੂਜੇ ਦਿਨ ਦੋ ਮੁਕਾਬਲੇ ਖੇਡੇ ਜਾਣਗੇ। ਪਹਿਲਾ ਮੁਕਾਬਲਾ ਜ਼ੋਨ ਏ ਦੀ ਪੁਣੇਰੀ ਪਲਟਨ ਅਤੇ ਹਰਿਆਣਾ ਸਟੀਲਰਸ ਵਿਚਾਲੇ ਹੋਵੇਗਾ ਜਦਕਿ ਦੂਜਾ ਮੁਕਾਬਲਾ ਤਮਿਲ ਥਲਾਈਵਾਸ ਅਤੇ ਯੂਪੀ ਯੋਧਾ ਵਿਚਾਲੇ ਹੋਵੇਗਾ। ਲੀਗ 'ਚ ਇਹ ਪਹਿਲਾ ਪੜਾਅ ਹੈ ਜਿਸ ਦੇ ਮੁਕਾਬਲੇ ਚੇਨਈ 'ਚ ਖੇਡੇ ਜਾ ਰਹੇ ਹਨ। ਪੁਣੇਰੀ ਪਲਟਨ ਨੇ ਐਤਵਾਰ ਨੂੰ ਆਪਣੇ ਪਹਿਲੇ ਮੁਕਾਬਲੇ 'ਚ ਯੂ ਮੁੰਬਾ ਨਾਲ ਡਰਾਅ ਖੇਡਿਆ ਜਦਕਿ ਤਮਿਲ ਥਲਾਈਵਾਸ ਨੇ ਸਾਬਕਾ ਚੈਂਪੀਅਨ ਪਟਨਾ ਪਾਈਰੇਟਸ ਨੂੰ ਹਰਾ ਕੇ ਲੀਗ 'ਚ ਜੇਤੂ ਸ਼ੁਰੂਆਤ ਕੀਤੀ। ਹਰਿਆਣਾ ਦੀ ਸਟੀਲਰਸ ਆਪਣਾ ਪਹਿਲਾ ਮੈਚ ਖੇਡਣ ਉਤਰੇਗੀ ਤਾਂ ਉਸ ਦਾ ਟੀਚਾ ਫਾਰਮ 'ਚ ਚਲ ਰਹੀ ਪੁਣੇ ਨੂੰ ਹਰਾਉਣ ਦਾ ਹੋਵੇਗਾ ਜਦਕਿ ਯੂਪੀ ਯੋਧਾ ਨੂੰ ਮੇਜ਼ਬਾਨ ਤਮਿਲ ਥਲਾਈਵਾਸ ਤੋਂ ਸਖਤ ਚੁਣੌਤੀ ਮਿਲੇਗੀ।

ਮੈਚ ਦਾ ਸਮਾਂ
ਪੁਣੇਰੀ ਪਲਟਨ ਬਨਾਮ ਹਰਿਆਣਾ ਸਟੀਲਰਸ - ਰਾਤ 8 ਵਜੇ ਸ਼ੁਰੂ
ਤਮਿਲ ਥਲਾਈਵਾਸ ਬਨਾਮ ਯੂਪੀ ਯੋਧਾ - ਰਾਤ 9 ਵਜੇ ਤੋਂ ਸ਼ੁਰੂ

ਮੈਚ ਦੀ ਜਗ੍ਹਾ
ਮੈਚ ਚੇਨਈ ਦੇ ਜਵਾਹਰ ਲਾਲ ਨਹਿਰੂ ਇੰਡੋਰ ਸਟੇਡੀਅਮ 'ਚ ਖੇਡੇ ਜਾਣਗੇ।

ਇੱਥੇ ਵੇਖੋ ਮੈਚਾਂ ਦਾ ਲਾਈਵ ਪ੍ਰਸਾਰਣ
ਹਿੰਦੀ ਲਈ- ਸਟਾਰ ਸਪੋਰਟਸ 3/HD
ਇੰਗਲਿਸ਼ ਲਈ- ਸਟਾਰ ਸਪੋਰਟਸ 2/HD