ਪ੍ਰੋ ਕਬੱਡੀ ਲੀਗ : ਬੈਂਗਲੁਰੂ ਬੁਲਸ ਤੇ ਯੂ.ਪੀ. ਯੋਧਾ ਜਿੱਤੇ

09/02/2019 12:54:17 AM

ਬੈਂਗਲੁਰੂ— ਪਿਛਲੀ ਚੈਂਪੀਅਨ ਬੈਂਗਲੁਰੂ ਬੁਲਸ ਤੇ ਯੂ ਪੀ ਯੋਧਾ ਨੇ ਐਤਵਾਰ ਨੂੰ ਪ੍ਰੋ ਕਬੱਡੀ ਲੀਗ-7 ’ਚ ਆਪਣੇ ਆਪਣੇ ਮੁਕਾਬਲੇ ਜਿੱਤ ਲਏ ਹਨ। ਮੇਜ਼ਬਾਨ ਬੈਂਗਲੁਰੂ ਬੁਲਸ ਨੇ ਤਾਮਿਲ ਨੂੰ 33-27 ਨਾਲ ਤੇ ਯੂ ਪੀ ਯੋਧਾ ਨੇ ਬੰਗਾਲ ਵਾਰੀਅਸ ਨੂੰ 32-29 ਨਾਲ ਹਰਾਇਆ। ਬੈਂਗਲੁਰੂ ਨੇ ਇਸ ਤਰ੍ਹਾ ਘਰ ’ਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਬੈਂਗਲੁਰੂ ਦੀ ਆਪਣੇ ਘਰ ’ਚ ਇਹ 2 ਸਾਲ ਬਾਅਦ ਮਿਲੀ ਜਿੱਤ ਸੀ। ਇਸ ਜਿੱਤ ਦੇ ਹੀਰੋ ਰਹੇ ਪਵਨ ਸਹਰਾਵਤ ਜਿਸ ਨੇ ਪ੍ਰੋ ਕਬੱਡੀ ਦੇ ਇਸ ਸੀਜ਼ਨ ਦਾ ਆਪਣਾ 7ਵਾਂ ਸੁਪਰ-10 ਕੀਤਾ ਤੇ ਮੈਚ ’ਚ ਕੁਲ 17 ਰੇਡ ਪੁਆਇੰਟ ਹਾਸਲ ਕੀਤੇ। ਪਵਨ ਦੇ ਨਾਲ-ਨਾਲ ਅਮਿਤ ਸ਼ਯੋਰਣ ਨੇ ਵੀ ਆਪਣੇ ਹਾਈ ਫਾਈਵ ਪੂਰਾ ਕਰ ਲਿਆ ਸੀ। ਨਾਲ ਹੀ ਤਾਮਿਲ ਵਲੋਂ ਰਾਹੁਲ ਚੌਧਰੀ ਨੇ ਸਭ ਤੋਂ ਜ਼ਿਆਦਾ 8 ਰੇਡ ਪੁਆਇੰਟ ਹਾਸਲ ਕੀਤੇ।


ਪ੍ਰੋ ਕਬੱਡੀ ਦੇ ਇਤਿਹਾਸ ’ਚ ਬੈਂਗਲੁਰੂ ਦੀ ਤਾਮਿਲ ’ਤੇ ਇਹ 8 ਮੈਚਾਂ ’ਟ 7ਵÄ ਜਿੱਤ ਸੀ। ਇਸ ਜਿੱਤ ਦੇ ਨਾਲ ਹੀ ਬੈਂਗਲੁਰੂ ਬੁਲਸ ਹੁਣ 12 ਮੈਚਾਂ ’ਚ 38 ਅੰਕਾਂ ਦੇ ਨਾਲ ਤੀਜੇ ਸਥਾਨ ’ਤੇ ਆ ਗਈ ਹੈ ਜਦਕਿ 12 ਮੈਚਾਂ ’ਚ 25 ਅੰਕਾਂ ਦੇ ਨਾਲ ਹੁਣ ਵੀ ਤਾਮਿਲ 9ਵੇਂ ਸਥਾਨ ’ਤੇ ਹੀ ਹੈ। ਯੂ ਪੀ ਦੀ ਜਿੱਤ ’ਚ ਸ਼ੀਕਾਂਤ ਜਾਧਵ ਨੇ 9 ਅੰਕ ਬਣਾਏ ਤੇ ਪ੍ਰੋ ਕੱਬਡੀ ’ਚ ਆਪਣੇ 300 ਅੰਕ ਪੂਰੇ ਕਰ ਲਈ। ਯੂ ਪੀ ਦੀ ਇਸ ਸੈਸ਼ਨ ’ਚ ਇਹ ਪੰਜਵÄ ਜਿੱਤ ਹੈ ਤੇ ਉਹ 32 ਅੰਕਾਂ ਦੇ ਨਾਲ 7ਵੇਂ ਸਥਾਨ ’ਤੇ ਆ ਗਈ ਹੈ।

Gurdeep Singh

This news is Content Editor Gurdeep Singh