ਪ੍ਰੋ ਕਬੱਡੀ ਲੀਗ : ਯੂ ਮੁੱਬਾ ਦੀ ਯੂ.ਪੀ ''ਤੇ ਰੌਮਾਂਚਕ ਜਿੱਤ

08/19/2017 1:52:10 AM

ਲਖਨਾਊ— ਸ਼ੱਬੀਰ ਬਾਪੂ ਦੇ ਸ਼ਾਨਦਾਰ 13 ਅੰਕਾਂ ਦੀ ਬਦੌਲਤ ਯੂ ਮੁੱਬਾ ਨੇ ਦੂਸਰੇ ਹਾਫ 'ਚ ਸ਼ਾਨਦਾਰ ਵਾਪਸੀ ਕਰਦੇ ਹੋਏ ਪ੍ਰੋ ਕਬੱਡੀ ਲੀਗ ਦੇ ਪੰਜਵੇ ਸੈਸ਼ਨ 'ਚ ਸ਼ੁੱਕਰਵਾਰ ਨੂੰ ਰੌਮਾਂਚਕ ਮੁਕਾਬਲੇ 'ਚ ਯੂ.ਪੀ. ਯੋਧਾ ਨੂੰ 37-34 ਦੇ ਨੇੜਲੇ ਫਰਕ ਦਾ ਹਰਾ ਦਿੱਤਾ। ਯੂ.ਪੀ. ਮੁੱਬਾ ਦੀ ਇਹ ਪੰਜ ਮੈਚਾਂ 'ਚ ਤੀਸਰੀ ਜਿੱਤ ਸੀ ਅਤੇ ਉਹ 15 ਅੰਕਾਂ ਦੇ ਨਾਲ ਆਪਣੇ ਗਰੁੱਪ 'ਚ ਤੀਸਰੇ ਸਥਾਨ 'ਤੇ ਪਹੁੰਚ ਗਈ ਹੈ ਜਦਕਿ ਯੂ.ਪੀ. ਦੀ 6 ਮੈਚਾਂ 'ਚ ਇਹ ਦੂਸਰੀ ਹਾਰ ਸੀ ਅਤੇ ਉਹ 19 ਅੰਕਾਂ ਨਾਲ ਦੂਸਰੇ ਸਥਾਨ 'ਤੇ ਬਣੀ ਹੋਈ ਹੈ।
ਪਹਿਲੇ ਹਾਫ 'ਚ ਯੂ.ਪੀ. ਨੇ ਸ਼ਾਨਦਾਰ ਖੇਡ ਖੇਡਦਿਆ ਹੋਇਆ 15-12 ਦੇ ਸਕੋਰ ਦੇ ਨਾਲ 3 ਅੰਕਾਂ ਬੜ੍ਹਤ ਬਣਾ ਲਈ ਸੀ। ਮੁੰਬਈ ਯੂ.ਪੀ. ਦੇ ਰਿਸ਼ਾਂਕ ਡੇਵਡਿਗਾ (14 ਅੰਕ) ਦੀ ਵਾਪਸੀ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਨ 'ਚ ਸਫਲ ਰਹੀ ਅਤੇ 3 ਅੰਕਾਂ ਦੀ ਬੜ੍ਹਤ ਦੇ ਨਾਲ ਮੁਕਾਬਲਾ ਆਪਣੇ ਨਾਂ ਕਰਨ 'ਚ ਸਫਲ ਰਹੀ। ਯੂ.ਪੀ. ਨੇ ਰੇਡ ਤੋਂ 23 ਅੰਕ ਜੋੜੇ ਤਾਂ ਮੁੰਬਈ ਨੇ 25 ਅੰਕ ਜੋੜੇ।