ਪ੍ਰੋ ਕਬੱਡੀ ਲੀਗ : ਯੂ. ਪੀ. ਯੋਧਾ ਨੇ ਯੂ ਮੁੰਬਾ ਨੂੰ 34-29 ਨਾਲ ਹਰਾਇਆ

12/30/2018 10:22:02 PM

ਕੋਚੀ— ਯੂ. ਪੀ. ਯੋਧਾ ਨੇ ਆਲਰਾਊਂਡ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪ੍ਰੋ ਕਬੱਡੀ ਲੀਗ ਦੇ ਪਹਿਲੇ ਏਲੀਮੀਨੇਟਰ 'ਚ ਐਤਵਾਰ ਨੂੰ ਇੱਥੇ ਯੂ ਮੁੰਬਾ ਨੂੰ ਹਰਾਇਆ। ਯੂ. ਪੀ. ਯੋਧਾ ਨੇ ਮੈਚ 'ਚ ਪੂਰਾ ਕੰਟਰੋਲ ਰੱਖਿਆ ਤੇ ਖਚਾਖਚ ਭਰੇ ਸਟੇਡੀਅਮ 'ਚ 34-29 ਨਾਲ ਜਿੱਤ ਦਰਜ ਕੀਤੀ। ਨੀਤੇਸ਼ ਕੁਮਾਰ ਨੇ ਸ਼ਾਨਦਾਰ ਖੇਡ ਦਿਖਾਇਆ ਤੇ 8 ਅੰਕ ਬਣਾ ਕੇ ਆਪਣੀ ਟੀਮ ਦੀ ਜਿੱਤ 'ਚ ਅਹਿਮ ਭੂਮੀਕਾ ਨਿਭਾਈ। ਯੂ. ਪੀ. ਯੋਧਾ ਨੇ ਟੈਕਲ ਨਾਲ 18 ਅੰਕ ਬਣਾਏ।
ਮੁੰਬਈ ਕੋਲ ਸਿਧਾਰਥ ਦੇਸਾਈ ਵਰਗੇ ਸਟਾਰ ਰੇਡਰ ਸੀ ਪਰ ਉਹ 7 ਅੰਕ ਹੀ ਬਣਾ ਸਕਿਆ। ਦੂਜੇ ਪਾਸੇ ਸ੍ਰੀਕਾਂਤ ਜਾਧਵ ਤੇ ਪ੍ਰਸ਼ਾਂਤ ਕੁਮਾਰ ਰਾਏ ਨੇ ਮਿਲ ਕੇ ਯੂ. ਪੀ. ਵਲੋਂ ਰੇਡ ਨਾਲ 9 ਅੰਕ ਬਣਾਏ।


Related News