ਪ੍ਰੋ ਕਬੱਡੀ ਲੀਗ : ਬੰਗਾਲ ਦੀ ਤੇਲੁਗੂ ''ਤੇ ਰੌਮਾਂਚਕ ਜਿੱਤ

09/13/2017 1:41:17 AM

ਸੋਨੀਪਤ— ਬੰਗਾਲ ਵਰੀਅਰਸ ਨੇ ਆਖਰੀ ਮਿੰਟ 'ਚ ਆਪਣੇ ਕੋਰੀਆਈ ਖਿਡਾਰੀ ਜੰਗ ਕੁਨ ਲੀ ਦੀ ਸਫਲ ਰੇਡ ਨਾਲ ਤੇਲੁਗੂ ਟਾਈਟੰਸ ਨੂੰ 32-31 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ 5ਵੇਂ ਸੈਸ਼ਨ 'ਚ ਆਪਣੀ 7ਵੀਂ ਜਿੱਤ ਦਰਜ ਕਰਦੇ ਹੋਏ 50 ਅੰਕਾਂ ਦਾ ਅੰਕੜਾ ਹਾਸਲ ਕੀਤਾ। ਬੰਗਾਲ ਇਸ ਤਰ੍ਹਾਂ ਸੈਸ਼ਨ 'ਚ 50 ਅੰਕਾਂ ਦਾ ਅੰਕੜਾ ਹਾਸਲ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਬੰਗਾਲ ਗਰੁੱਪ 'ਬੀ' 'ਚ 15 ਮੈਚਾਂ 'ਚ 7ਵੀਂ ਜਿੱਤ ਦੇ ਨਾਲ ਚੋਟੀ 'ਤੇ ਕਾਇਮ ਹੈ। ਤੇਲੁਗੂ ਟੀਮ ਨੂੰ 15 ਮੈਚਾਂ 'ਚ 10ਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ 30 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਹੈ।
ਬੰਗਾਲ ਦੀ ਟੀਮ ਪਹਿਲੇ ਹਾਫ 'ਚ 12-15 ਨਾਲ ਬੜ੍ਹਤ ਬਣਾਈ ਸੀ ਅਤੇ ਦੂਸਰੇ ਹਾਫ 'ਚ 6 ਮਿੰਟ ਰਹਿੰਦੇ 21-30 ਨਾਲ ਪਿੱਛੇ ਰਹਿ ਗਈ। ਆਖਰੀ ਸਮੇਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆ ਬੰਗਾਲ ਨੇ ਤੇਲੁਗੂ ਨੂੰ ਹਰਾ ਦਿੱਤਾ।