ਪ੍ਰੋ ਕਬੱਡੀ ਲੀਗ : ਤੇਲੁਗੂ ਨੇ ਜੈਪੁਰ ਪਿੰਕ ਨੂੰ 51-31 ਨੂੰ ਹਰਾਇਆ

09/28/2019 2:02:50 AM

ਜੈਪੁਰ— ਸੂਚੀ 'ਚ 11ਵੇਂ ਸਥਾਨ 'ਤੇ ਕਬਜ਼ਾ ਤੇਲੁਗੂ ਟਾਈਟਨਸ ਨੇ ਪ੍ਰੋ ਕਬੱਡੀ ਲੀਗ ਦੇ ਮੁਕਾਬਲੇ 'ਚ ਸ਼ੁੱਕਰਵਾਰ ਨੂੰ ਇੱਥੇ ਜੈਪੁਰ ਪਿੰਕ ਪੈਂਥਰਸ ਨੂੰ 51-31 ਦੇ ਵੱਡੇ ਅੰਤਰ ਨਾਲ ਹਰਾਇਆ। ਤੇਲੁਗੂ ਟਾਈਟਨਸ ਦੇ ਲਈ ਸਿਧਾਰਥ ਦੇਸਾਈ ਨੇ 22 ਤੇ ਰਜਨੀਸ਼ ਨੇ 11 ਅੰਕ ਹਾਸਲ ਕਰ ਟੀਮ ਨੂੰ ਵੱਡੀ ਜਿੱਤ ਦਿਵਾਈ। ਜੈਪੁਰ ਪਿੰਕ ਪੈਂਥਰਸ ਦੇ ਲਈ ਦੀਪਕ ਹੁੱਡਾ ਨੇ 12 ਅੰਕ ਹਾਸਲ ਕੀਤੇ ਪਰ ਉਸ ਨੂੰ ਦੂਜੇ ਖਿਡਾਰੀਆਂ ਦਾ ਸਾਥ ਨਹੀਂ ਮਿਲਿਆ। ਤੇਲੁਗੂ ਟਾਈਟਨਸ ਨੂੰ 5 ਮੈਚਾਂ ਤੋਂ ਬਾਅਦ ਜਿੱਤ ਨਸੀਬ ਹੋਈ ਹੈ ਜਿਸ ਦੇ ਨਾਂ 18 ਮੈਚਾਂ 'ਚ ਅੰਕ ਹਨ। ਜੈਪੁਰ ਦੀ ਟੀਮ ਦੇ 20 ਮੈਚਾਂ 'ਚ 52 ਅੰਕ ਦੇ ਨਾਲ ਅੰਕ ਸੂਚੀ 'ਚ 7ਵੇਂ ਸਥਾਨ 'ਤੇ ਹੈ।

PunjabKesari


Gurdeep Singh

Content Editor

Related News