ਪ੍ਰੋ ਕਬੱਡੀ ਲੀਗ : ਤਾਮਿਲ ਨੇ ਗੁਜਰਾਤ ਨੂੰ 34-28 ਨਾਲ ਹਰਾਇਆ

08/10/2019 11:47:33 PM

ਅਹਿਮਦਾਬਾਦ— ਅਜੈ ਠਾਕੁਰ ਦੇ 9 ਅੰਕਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਤਾਮਿਲ ਥਲਾਈਵਾਸ ਨੇ ਗੁਜਰਾਤ ਸੁਪਰ ਜਾਇੰਟਸ ਨੂੰ ਪ੍ਰੋ ਕਬੱਡੀ ਲੀਗ ਦੇ ਮੁਕਾਬਲੇ 'ਚ ਸ਼ਨੀਵਾਰ ਨੂੰ 34-28 ਨਾਲ ਹਰਾ ਦਿੱਤਾ। ਤਾਮਿਲ ਦੀ ਜਿੱਤ 'ਚ ਅਜੈ ਠਾਕੁਰ ਦੇ 9 ਅੰਕਾਂ ਤੋਂ ਇਲਾਵਾ ਮੋਹਿਤ ਛਿੱਲਰ ਨੇ ਪੰਜ ਅੰਕ ਤੇ ਮੰਜੀਤ ਛਿੱਲਰ-ਰਾਹੁਲ ਚੌਧਰੀ ਨੇ 4-4 ਅੰਕ ਹਾਸਲ ਕੀਤੇ। ਤਾਮਿਲ ਨੇ ਰੇਡ ਨਾਲ 15 ਤੇ ਡਿਫੈਂਸ ਨਾਲ 13 ਅੰਕ ਬਣਾਏ। ਗੁਜਰਾਤ ਟੀਮ ਨੂੰ ਆਪਣੇ ਘਰੇਲੂ ਮੈਦਾਨ 'ਚ ਆਪਣੇ ਪਹਿਲੇ ਹੀ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਗੁਜਰਾਤ ਦੇ ਲਈ ਰੋਹਿਤ ਗੁਲੀਆ ਨੇ 9, ਸੁਨੀਲ ਕੁਮਾਰ ਨੇ 6 ਤੇ ਸਚਿਨ 5 ਅੰਕ ਹਾਸਲ ਕੀਤੇ। ਗੁਜਰਾਤ ਨੇ ਰੇਡ ਨਾਲ 14 ਤੇ ਡਿਫੈਂਸ ਨਾਲ 9 ਅੰਕ ਹਾਸਲ ਕੀਤੇ। ਤਾਮਿਲ ਦੀ 6 ਮੈਚਾਂ 'ਚ ਇਹ ਤੀਜੀ ਜਿੱਤ ਹੈ ਤੇ ਉਹ 20 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਆ ਗਿਆ ਹੈ। ਗੁਜਰਾਤ ਨੂੰ 6 ਮੈਚਾਂ 'ਚ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ 17 ਅੰਕਾਂ ਦੇ ਨਾਲ 7ਵੇਂ ਸਥਾਨ 'ਤੇ ਹੈ।  

Gurdeep Singh

This news is Content Editor Gurdeep Singh