ਪ੍ਰੋ ਕਬੱਡੀ ਲੀਗ : ਤਾਮਿਲ ਨੇ UP ਯੋਧਾ ਨੂੰ 46-24 ਨਾਲ ਹਰਾਇਆ

11/02/2018 9:32:55 PM

ਨਵੀਂ ਦਿੱਲੀ— ਯੂ. ਪੀ. ਯੋਧਾ ਨੇ ਵੀਰਵਾਰ ਪ੍ਰੋ ਕਬੱਡੀ ਲੀਗ ਦੇ ਘਰੇਲੂ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਦਾਅਵਾ ਕੀਤਾ ਸੀ ਪਰ ਗਰੁੱਪ 'ਬੀ' ਦੀ ਟੀਮ ਤਾਮਿਲ ਤਲਾਈਵਾਸ ਨੇ ਯੂ. ਪੀ. ਯੋਧਾ ਨੂੰ ਸ਼ੁੱਕਰਵਾਰ 46-24 ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਤਾਮਿਲ ਤਲਾਈਵਾਸ ਦੀ 9 ਮੈਚਾਂ 'ਚ ਇਹ ਤੀਜੀ ਜਿੱਤ ਹੈ ਤੇ ਉਸਦੇ 17 ਅੰਕ ਹੋ ਗਏ ਹਨ। ਯੂ. ਪੀ. ਯੋਧਾ ਦੀ 8 ਮੈਚਾਂ 'ਚ ਇਹ ਚੌਥੀ ਹਾਰ ਹੈ ਤੇ ਉਸਦੇ 21 ਅੰਕ ਹਨ। ਤਾਮਿਲ ਵਲੋਂ ਸੁਕੇਸ਼ ਹੇਗੜੇ ਨੇ 9, ਅਜੈ ਠਾਕੁਰ ਨੇ 9, ਮੰਜੀਤ ਛਿੱਲਰ ਨੇ 8 ਤੇ ਅਮਿਤ ਹੁੱਡਾ ਨੇ 6 ਅੰਕ ਹਾਸਲ ਕੀਤੇ।