ਪ੍ਰੋ ਕਬੱਡੀ ਲੀਗ : ਹਰਿਆਣਾ ਦੀ ਗੁਜਰਾਤ ''ਤੇ ਧਮਾਕੇਦਾਰ ਜਿੱਤ

09/03/2017 12:41:10 AM

ਕੋਲਕਾਤਾ— ਹਰਿਆਣਾ ਸਟੀਲਰਸ ਨੇ ਦੂਸਰੇ ਹਾਫ 'ਚ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਗੁਜਰਾਤ ਫਾਰਚਿਊਨ ਜਾਇੰਟਸ ਨੇ ਸ਼ਨੀਵਾਰ ਨੂੰ ਪ੍ਰੋ ਕਬੱਡੀ ਲੀਗ ਦੇ 5ਵੇਂ ਸੈਸ਼ਨ 'ਚ 42-36 ਨਾਲ ਹਰਾ ਦਿੱਤਾ। ਹਰਿਆਣਾ ਦੀ ਟੀਮ ਪਹਿਲੇ ਹਾਫ 'ਚ 13-20 ਨਾਲ ਪਿਛਲੇ ਰਹਿ ਗਈ ਸੀ ਪਰ ਦੂਸਰੇ ਹਾਫ 'ਚ ਉਸਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 29 ਅੰਕ ਜੋੜੇ ਅਤੇ ਜਿੱਤ ਆਪਣੇ ਨਾਂ ਕੀਤੀ। ਹਰਿਆਣਾ ਦੀ 8 ਮੈਚਾਂ 'ਚ ਇਹ ਚੌਥੀ ਜਿੱਤ ਹੈ ਅਤੇ ਉਸ ਦੇ 28 ਅੰਕ ਹੋ ਗਏ ਹਨ। ਹਰਿਆਣਾ ਦੀ ਟੀਮ ਇਸ ਜਿੱਤ ਤੋਂ ਬਾਅਦ ਗਰੁੱਪ 'ਏ' 'ਚ ਤੀਸਰੇ ਸਥਾਨ 'ਤੇ ਆ ਗਈ ਹੈ ਜਦਕਿ ਚੋਟੀ 'ਤੇ ਚਲ ਰਹੇ ਗੁਜਰਾਤ ਨੂੰ 11 ਮੈਚਾਂ 'ਚ ਦੂਸਰੀ ਹਾਰ ਦਾ ਸਾਹਣਾ ਕਰਨਾ ਪਿਆ। ਹਰਿਆਣਾ 42 ਅੰਕਾਂ ਦੇ ਨਾਲ ਚੋਟੀ 'ਤੇ ਕਾਇਮ ਹੈ।