ਪ੍ਰੋ ਕਬੱਡੀ ਲੀਗ : ਬੈਂਗਲੁਰੂ ਦੀ ਜੈਪੁਰ ''ਤੇ ਆਸਾਨ ਜਿੱਤ

11/18/2018 11:04:35 PM

ਨਵੀਂ ਦਿੱਲੀ— ਪਵਨ ਸਹਰਾਵਤ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਬੈਂਗਲੁਰੂ ਬੁਲਸ ਨੇ ਪ੍ਰੋ ਕਬੱਡੀ ਲੀਗ ਦੇ ਹੋਏ ਐਤਵਾਰ ਨੂੰ ਮੁਕਾਬਲੇ 'ਚ ਜੈਪੁਰ ਪਿੰਕ ਪੈਂਥਰਸ ਨੂੰ 45-32 ਨਾਲ ਹਰਾ ਦਿੱਤਾ। ਸਹਰਾਵਤ ਨੇ 19 ਅੰਕ ਹਾਸਲ ਕੀਤੇ। ਉਸ ਤੋਂ ਇਲਾਵਾ ਰੋਹਿਤ ਕੁਮਾਰ ਤੇ ਕਾਸ਼ਲਿੰਗ ਦੇ 2 ਸ਼ਾਨਦਾਰ ਰੇਡ ਨਾਲ ਬੈਂਗਲੁਰੂ ਜਿੱਤ ਦੀ ਨੀਂਹ ਰੱਖੀ। ਜੈਪੁਰ ਟੀਮ ਦੀ ਵਧੀਆ ਸ਼ੁਰੂਆਤ ਤੋਂ ਬਾਅਦ ਉਸ ਲੈਅ ਨੂੰ ਬਰਕਰਾਰ ਨਹੀਂ ਰੱਖ ਸਕੀ। ਜੈਪੁਰ ਵਲੋਂ ਦੀਪਕ ਨਿਵਾਸ ਨੇ ਸੁਪਰ 10 ਦਾ ਸਕੋਰ ਬਣਾਇਆ।