ਪ੍ਰੋ ਕਬੱਡੀ ਲੀਗ : ਦਿੱਲੀ ਨੇ ਮੁੰਬਈ ਨੂੰ 40-24 ਹਰਾਇਆ

08/29/2019 12:54:24 AM

ਨਵੀਂ  ਦਿੱਲੀ— ਦਬੰਗ ਦਿੱਲੀ ਨੇ ਪ੍ਰੋ ਕਬੱਡੀ ਲੀਗ-7ਵੇਂ ਮੁਕਾਬਲੇ ’ਚ ਯੂ ਮੁੰਬਾ ਨੂੰ ਬੁੱਧਵਾਰ ਨੂੰ 40-24 ਨਾਲ ਹਰਾਉਂਦੇ ਹੋਏ ਘਰੇਲੂ ਲੈੱਗ ’ਚ ਤੀਜੀ ਜਿੱਤ ਦਰਜ ਕੀਤੀ ਤੇ ਘਰੇਲੂ ਪੜਾਅ ਦੀ ਸਭ ਤੋਂ ਸਫਲ ਟੀਮ ਬਣ ਗਈ। ਇਸ ਸੀਜ਼ਨ ’ਚ ਕਿਸੇ ਵੀ ਟੀਮ ਦੀ ਆਪਣੇ ਘਰ ’ਚ ਇਹ ਸਭ ਤੋਂ ਜ਼ਿਆਦਾ ਜਿੱਤ ਹੈ। ਇਸ ਤੋਂ ਪਹਿਲਾਂ ਯੂ ਮੁੰਬਾ ਨੇ ਆਪਣੇ ਘਰ ’ਚ 4 ਮੈਚਾਂ ’ਚ 2 ਜਿੱਤ ਦਰਜ ਕੀਤੀ ਸੀ। ਇਸ ਜਿੱਤ ਦੇ ਹੀਰੋ ਰਹੇ ਕਪਤਾਨ ਜੋਗਿੰਦਰ ਨਰਵਾਲ (6 ਟੈਕਲ ਪੁਆਇੰਟਸ) ਤੇ ਰਵਿੰਦਰ ਪਹਿਲ (8 ਟੈਕਲ ਪੁਆਇੰਟਸ), ਦੋਵਾਂ ਨੇ ਆਪਣੇ-ਆਪਣੇ ਹਾਈ ਫਾਈਵ ਪੂਰੇ ਕੀਤੇ। ਨਾਲ ਹੀ ਨਾਲ ਨਵੀਨ ਐਕਸਪ੍ਰੈੱਸ ਨੇ ਇਕ ਵਾਰ ਫਿਰ ਆਪਣੀ ਰਫਤਾਰ ਨਾਲ ਚੱਲਦੇ ਹੋਏ ਸੀਜ਼ਨ ਦਾ 9ਵਾਂ ਤੇ ਲਗਾਤਾਰ 8ਵਾਂ ਸੁਪਰ-10 ਕਰ ਕਰ ਲਿਆ। ਨਵੀਨ ਨੇ ਲਗਾਤਾਰ 8 ਸੁਪਰ-10 ਕਰਦੇ ਹੋਏ ਪ੍ਰੋ ਕਬੱਡੀ ਦੇ ਇਤਿਹਾਸ ’ਚ ਪ੍ਰਦੀਪ ਨਰਵਾਲ ਦੀ ਬਰਾਬਰੀ ਕਰ ਲਈ ਹੈ। ਯੂ ਮੁੰਬਾ ਵਲੋਂ ਫਜਲ (4 ਟੈਕਲ ਪੁਆਇੰਟਸ) ਤੇ ਸੰਦੀਪ ਨਰਵਾਲ (5 ਟੈਕਲ ਤੇ 1 ਰੇਡ ਪੁਆਇੰਟਸ) ਨੇ ਹਾਈ ਫਾਈਵ ਪੂਰਾ ਕੀਤਾ ਜਦਕਿ ਆਰਜੁਨ ਦੇਸ਼ਵਾਲ (7 ਰੇਡ ਪੁਆਇੰਟਸ) ਦੇ ਨਾਲ ਸਭ ਤੋਂ ਜ਼ਿਆਦਾ ਰੇਡ ਪੁਆਇੰਟਸ ਹਾਸਲ ਕੀਤੇ ਹਨ। ਪ੍ਰੋ ਕਬੱਡੀ ਇਤਿਹਾਸ ’ਚ ਦਬੰਗ ਦਿੱਲੀ ਦੀ ਯੂ ਮੁੰਬਾ ’ਤੇ 15 ਮੈਚਾਂ ’ਚ ਇਹ ਤੀਜੀ ਜਿੱਤ ਸੀ।  

Gurdeep Singh

This news is Content Editor Gurdeep Singh