ਪ੍ਰੋ ਕਬੱਡੀ ਲੀਗ : ਦਬੰਗ ਦਿੱਲੀ ਨੇ ਪਟਨਾ ਨੂੰ 43-39 ਨਾਲ ਹਰਾਇਆ

09/26/2019 9:51:28 PM

ਜੈਪੁਰ— ਦਬੰਗ ਦਿੱਲੀ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਵੀਰਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ 'ਚ ਪਟਨਾ ਪਾਈਰੇਟਸ ਨੂੰ 43-39 ਨਾਲ ਹਰਾਇਆ। ਦਿੱਲੀ ਦੀ ਟੀਮ ਦੇ ਲਈ ਨਵੀਨ ਕੁਮਾਰ ਤੇ ਵਿਜੈ ਨੇ ਸੁਪਰ 10 ਬਣਾਏ। ਇਸ ਜਿੱਤ ਨਾਲ ਦਿੱਲੀ ਦੀ ਟੀਮ ਇਕ ਵਾਰ ਫਿਰ ਅੰਕ ਸੂਚੀ 'ਚ ਚੋਟੀ ਦੇ ਸਥਾਨ 'ਤੇ ਪਹੁੰਚ ਗਈ ਹੈ। ਪਟਨਾ ਦੀ ਟੀਮ ਹਾਲਾਂਕਿ ਮੈਚ 'ਚ ਬਹੁਤ ਸਮੇਂ ਤਕ ਦਬਦਬਾਅ ਬਣਾਉਣ ਦੇ ਬਾਵਜੂਦ ਜਿੱਤ ਹਾਸਲ ਕਰਨ 'ਚ ਨਾਕਾਮ ਰਹੀ। ਪ੍ਰਦੀਪ ਨਾਰਵਾਲ ਨੇ ਸੁਪਰ 10 ਦੇ ਨਾਲ 19 ਅੰਕ ਹਾਸਲ ਕੀਤੇ ਪਰ ਪਟਨਾ ਦੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੀ।


Gurdeep Singh

Content Editor

Related News