ਭਾਰਤ ਦੀ ਖੂਬਸੂਰਤ ਮਹਿਲਾ ਕ੍ਰਿਕਟਰ ਨੇ ਖੇਡੀ ਤੂਫਾਨੀ ਪਾਰੀ, ਪਰ ਜਿੱਤੀ ਵਿਰੋਧੀ ਟੀਮ

11/02/2019 1:19:32 PM

ਐਂਟੀਗੁਆ— ਪ੍ਰੀਆ ਪੂਨੀਆ ਦੇ 75 ਦੌੜਾਂ ਦੀ ਦਮਦਾਰ ਪਾਰੀ ਦੇ ਬਾਵਜੂਦ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇੱਥੇ ਵੈਸਟਇੰਡੀਜ਼ ਖਿਲਾਫ ਪਹਿਲੇ ਵਨ-ਡੇ ਮੈਚ 'ਚ ਇਕ ਦੌੜ ਨਾਲ ਹਾਰ ਝਲਣੀ ਪਈ। ਆਈ. ਸੀ. ਸੀ. ਵੂਮੈਨ ਚੈਂਪੀਅਨਸ਼ਿਪ ਦੇ ਤਹਿਤ ਖੇਡੇ ਗਏ ਇਸ ਮੈਚ 'ਚ ਸ਼ੁੱਕਰਵਾਰ ਨੂੰ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ ਨਿਰਧਾਰਤ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 225 ਦੌੜਾਂ ਬਣਾਈਆਂ ਜਦਕਿ ਭਾਰਤੀ ਟੀਮ 224 ਦੌੜਾਂ 'ਤੇ ਆਲ ਆਊਟ ਹੋ ਗਈ। ਮੇਜ਼ਬਾਨ ਟੀਮ ਦੀ ਕਪਤਾਨ ਸਟੇਫਨੀ ਟੇਲਰ ਨੇ 94 ਦੌੜਾਂ ਦੀ ਪਾਰੀ ਖੇਡੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੇਜ਼ਬਾਨ ਟੀਮ ਨੇ ਦਮਦਾਰ ਸ਼ੁਰੂਆਤ ਕੀਤੀ ਅਤੇ ਪਹਿਲੇ ਵਿਕਟ ਲਈ ਨਤਾਸ਼ਾ ਮੈਕਲਿਨ (51) ਅਤੇ ਸਟੇਸੀ ਐੱਨ ਕਿੰਗ (12) ਦੇ ਵਿਚਾਲੇ 51 ਦੌੜਾਂ ਦੀ ਸਾਂਝੇਦਾਰੀ ਹੋਈ। ਕਿੰਗ ਨੂੰ ਆਊਟ ਕਰਕੇ ਦੀਪਤੀ ਸ਼ਰਮਾ ਨੇ ਵੈਸਟਇੰਡੀਜ਼ ਨੂੰ ਪਹਿਲਾ ਝਟਕਾ ਦਿੱਤਾ। ਮੈਕਲਿਨ ਵੀ 51 ਦੇ ਕੁਲ ਯੋਗਦਾਨ 'ਤੇ ਪੂਨਮ ਯਾਦਵ ਦਾ ਸ਼ਿਕਾਰ ਹੋ ਗਈ। ਇਸ ਤੋਂ ਬਾਅਦ ਟੇਲਰ ਨੇ 94 ਦੌੜਾਂ ਦੀ ਦਮਦਾਰ ਪਾਰੀ ਖੇਡੀ ਅਤੇ ਉਨ੍ਹਾਂ ਨੂੰ ਚੇਡੇਨ ਨੇਸ਼ਨ ਦਾ ਸਾਥ ਮਿਲਿਆ ਜਿਨ੍ਹਾਂ ਨੇ 43 ਦੌੜਾਂ ਬਣਾਈਆਂ। ਇਹ ਦੋਵੇਂ ਬੱਲੇਬਾਜ਼ ਮਿਲ ਕੇ ਮੇਜ਼ਬਾਨ ਟੀਮ ਨੂੰ ਸਨਮਾਨਜਨਕ ਸਕੋਰ ਤਕ ਲੈ ਗਏ।

ਜਵਾਬ 'ਚ ਭਾਰਤ ਦੀ ਸ਼ੁਰੂਆਤ ਵੀ ਬੇਹੱਦ ਦਮਦਾਰ ਰਹੀ। ਪਹਿਲੇ ਵਿਕਟ ਲਈ ਪੂਨੀਆ ਨੇ ਯੁਵਾ ਜੇਮਿਮਾਹ ਰਾਡ੍ਰੀਗੇਜ ਦੇ ਨਾਲ ਮਿਲ ਕੇ 78 ਦੌੜਾਂ ਦੀ ਸਾਂਝੇਦਾਰੀ ਕੀਤੀ। ਰੋਡ੍ਰੀਗੇਜ (41) ਦੇ ਰੂਪ 'ਚ ਭਾਰਤ ਨੂੰ ਪਹਿਲਾ ਝਟਕਾ ਲੱਗਾ। ਪੂਨਮ ਰਾਊਤ (22) ਨੇ ਪੂਨੀਆ ਦੇ ਨਾਲ ਮਿਲ ਕੇ ਦੂਜੇ ਵਿਕਟ ਲਈ 46 ਦੌੜਾਂ ਦੀ ਸਾਂਝੇਦਾਰੀ ਕੀਤੀ। ਰਾਊਤ ਰਨ-ਆਊਟ ਹ ਹੋਈ। ਪੂਨੀਆ ਨੇ ਇਸ ਤੋਂ ਬਾਅਦ ਕਪਤਾਨ ਮਿਤਾਲੀ ਰਾਜ ਦੇ ਨਾਲ ਭਾਰਤੀ ਪਾਰੀ ਨੂੰ ਅੱਗੇ ਵਧਾਇਆ। 170 ਦੇ ਸਕੋਰ 'ਤੇ ਪੂਨੀਆ ਦੇ ਰੂਪ 'ਚ ਭਾਰਤ ਨੂੰ ਤੀਜਾ ਝਟਕਾ ਲੱਗਾ। ਮਿਤਾਲੀ 20 ਦੇ ਨਿੱਜੀ ਸਕੋਰ 'ਤੇ ਆਊਟ ਹੋਈ ਅਤੇ ਸ਼ਰਮਾ ਨੇ 19 ਦੌੜਾਂ ਦਾ ਯੋਗਦਾਨ ਦਿੱਤਾ। ਆਖਰੀ ਓਵਰ 'ਚ ਭਾਰਤ ਨੂੰ ਜਿੱਤ ਲਈ 8 ਦੌੜਾਂ ਦੀ ਜ਼ਰੂਰਤ ਸੀ। ਪਰ ਅਨਿਸਾ ਮੁਹੰਮਦ ਨੇ ਮਹਿਮਾਨ ਟੀਮ ਦੇ ਬੱਲੇਬਾਜ਼ਾਂ ਨੂੰ ਸਿਰਫ 7 ਦੌੜਾਂ ਹੀ ਬਣਾਉਣ ਦਿੱਤਾ। ਉਨ੍ਹਾਂ ਨੇ ਇਸ ਓਵਰ 'ਚ ਏਕਤਾ ਬਿਸ਼ਟ ਅਤੇ ਯਾਦਵ ਨੂੰ ਆਊਟ ਕੀਤਾ। ਝੂਲਨ ਗੋਸਵਾਮੀ 14 ਦੌੜਾਂ ਬਣਾ ਕੇ ਅਜੇਤੂ ਰਹੀ। ਮੇਜ਼ਬਾਨ ਟੀਮ ਲਈ ਅਨਿਸਾ ਮੁਹੰਮਦ ਨੇ ਸਭ ਤੋਂ ਜ਼ਿਆਦਾ ਪੰਜ ਵਿਕਟ ਲਏ।

Tarsem Singh

This news is Content Editor Tarsem Singh