61 ਮਿਲੀਅਨ ਪੌਂਡ ਸਾਲਾਨਾ ਡੀਲ ਵਾਲਾ ਫੁੱਟਬਾਲਰ ਕਰਦੈ ਪ੍ਰਾਈਵੇਟ ਮੈਸੇਜ

03/05/2020 7:45:02 PM

ਨਵੀਂ ਦਿੱਲੀ : ਮਾਡਲ ਲਾਨਾ ਰੋਡਸ ਦਾ ਕਹਿਣਾ ਹੈ ਕਿ 61 ਮਿਲੀਅਨ ਡਾਲਰ ਸਾਲਾਨਾ ਕਮਾਉਣ ਵਾਲਾ ਫੁੱਟਬਾਲਰ ਉਸ ਨੂੰ ਸੋਸ਼ਲ ਮੀਡੀਆ ’ਤੇ ਪ੍ਰਾਈਵੇਟ ਮੈਸੇਜ ਕਰ ਰਿਹਾ ਹੈ। ਇੰਸਟਾਗ੍ਰਾਮ ’ਤੇ ਤਕਰੀਨਬ 8 ਮਿਲੀਅਨ ਫਾਲੋਅਰਜ਼ ਵਾਲੀ ਲਾਨਾ ਦੇ ਇਸ ਖੁਲਾਸੇ ਤੋਂ ਬਾਅਦ ਤੋਂ ਹੀ ਸੋਸ਼ਲ ਮੀਡੀਆ ’ਤੇ ਉਕਤ ਫੁੱਟਬਾਲਰ ਦੇ ਬਾਰੇ ਵਿਚ ਜਾਨਣ ਲਈ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਦਰਅਸਲ ਲਾਨਾ ਨੇ ਆਪਣੀ ਦੋਸਤ ਅਲੈਗਜ਼ੈਂਡ੍ਰਾ ਕੂਪਰ ਤੇ ਸੋਫੀਆ ਫ੍ਰੈਂਕਲਿਨ ਦੇ ਨਾਲ ਯੂਟਿਊਬ ’ਤੇ ਇਕ ਵੀਡੀਓ ਅਪਲੋਡ ਕੀਤੀ ਸੀ। ਇਸ ਵਿਚ ਸੋਸ਼ਲ ਮੀਡੀਆ ਦੇ ਪ੍ਰਭਾਵਾਂ ’ਤੇ ਗੱਲ ਕਰਦੇ ਹੋਏ ਲਾਨਾ ਨੇ ਕਿਹਾ, ‘‘ਇਕ ਚੋਟੀ ਦਾ ਫੁੱਟਬਾਲਰ ਮੈਨੂੰ ਮੈਸੇਜ ਕਰਦਾ ਹੈ। ਉਹ ਸਾਲਾਨਾ 61 ਮਿਲੀਅਨ ਪੌਂਡ ਕਮਾਉਂਦੈ ਹ।’’

ਲਾਨਾ ਦੇ ਇੰਨਾ ਕਹਿੰਦਿਆਂ ਹੀ ਉਸਦੀ ਦੋਸਤ ਕੂਪਰ ਤੇ ਫ੍ਰੈਂਕਲਿਨ ਹੈਰਾਨ ਹੋ ਗਈਆਂ। ਦੋਵਾਂ ਨੇ ਲਾਨਾ ਤੋਂ ਜਦੋਂ ਉਕਤ ਫੁੱਟਬਾਲਰ ਦਾ ਨਾਂ ਪੁੱਛਿਆ ਤਾਂ ਉਸ ਨਾਂ ਦੱਸਣ ਦੀ ਬਜਾਏ ਸਿਰਫ ਇਹ ਹੀ ਕਿਹਾ ਕਿ ਉਸਦੇ ਇੰਸਟਾਗ੍ਰਾਮ ’ਤੇ 43 ਮਿਲੀਅਨ ਫਾਲੋਅਰਜ਼ ਹਨ। ਉਥੇ ਹੀ ਲਾਨਾ ਇਸ ਖੁਲਾਸੇ ਤੋਂ ਬਾਅਦ ਤੋਂ ਹੀ ਸੋਸ਼ਲ ਮੀਡੀਆ ’ਤੇ ਟ੍ਰੈਂਡ ਵਿਚ ਆ ਗਈ ਹੈ। ਪ੍ਰਸੰਸਕਾਂ ਨੇ ਉਮੀਦ ਜਤਾਈ ਹੈ ਕਿ ਵਪਾਰਕ ਫਿਲਮਾਂ ਦੀ ਇਹ ਸਟਾਰ ਜਲਦ ਹੀ ਉਕਤ ਫੁੱਟਬਾਲਰ ਦੀ ਪਛਾਣ ਉਜਾਗਰ ਕਰੇਗੀ।

ਜ਼ਿਕਰਯੋਗ ਹੈ ਕਿ ਲਾਨਾ ਰੋਡਸ ਇਸ ਸਮੇਂ ਵਾਪਰਕ ਉਦਯੋਗ ਵਿਚ ਚਰਚਿਤ ਚਿਹਰਾ ਹੈ। ਬੀਤੇ ਦਿਨੀਂ ਉਸ ਨੇ ਆਪਣੀ ਸਾਥੀ ਰਿਲੀ ਰੇਡ ਦੇ ਨਾਲ ਮੁੱਕੇਬਾਜ਼ ਜੈਕ ਪੌਲ ਦੀ ਜੱਤ ਲਈ ਤੌਲੀਏ ਵਿਚ ਸੈਲੀਬ੍ਰੇਸ਼ਨ ਵੀ ਕੀਤਾ ਸੀ। ਸ਼ਿਕਾਗੋ ਦੀ ਰਹਿਣ ਵਾਲਾ ਲਾਨਾ ਦਾ ਅਸਲੀ ਨਾਂ ਅਮਾਰਾ ਮੈਪਲ ਹੈ। 2017 ਵਿਚ 20 ਸਾਲ ਦੀ ਉਮਰ ਵਿਚ ਉਸ ਨੇ ਵਾਪਰਕ ਉਦਯੋਗ ਵਿਚ ਕਦਮ ਰੱਖਿਆ ਸੀ। ਪਹਿਲੇ ਹੀ ਸਾਲ ਉਸਨ ੇਏੇਂਜਲ ਆਫ ਦਿ ਮੰਥ, ਏ. ਵੀ. ਐੱਨ., ਐਵਾਰਡ ਨਾਮੀਨੇਸ਼ਨ, ਚੈਰੀ ਆਫ ਦਿ ਮੰਥ ਟਾਈਟਲ ਆਪਣੇ ਨਾਂ ਕੀਤੇ ਸਨ।