ਪ੍ਰਿਥਵੀ ਸ਼ਾਅ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ, ਬੈਨ ਹਟਣ 'ਤੇ ਇਸ ਟੀਮ ਲਈ ਹੋਈ ਚੋਣ

11/15/2019 10:24:39 AM

ਸਪੋਰਟਸ ਡੈਸਕ— ਬੀ. ਸੀ. ਸੀ. ਆਈ. ਨੇ ਇਸ ਸਾਲ ਮਾਰਚ 'ਚ ਮੁਸ਼ਤਾਕ ਅਲੀ ਟਰਾਫੀ ਦੇ ਦੌਰਾਨ ਡੋਪ ਟੈਸਟ 'ਚ ਅਸਫਲ ਹੋਣ ਦੇ ਕਾਰਨ ਪ੍ਰਿਥਵੀ ਸ਼ਾਅ ਨੂੰ ਕ੍ਰਿਕਟ ਤੋਂ ਅੱਠ ਮਹੀਨਿਆਂ ਬੈਨ ਕੀਤਾ ਸੀ। ਇਹ ਪਾਬੰਦੀ ਸ਼ੁੱਕਰਵਾਰ ਨੂੰ ਖਤਮ ਹੋਵੇਗੀ। ਬੀ. ਸੀ. ਸੀ. ਆਈ. ਦੇ ਮੁਤਾਬਕ 20 ਸਾਲ ਦੇ ਇਸ ਖਿਡਾਰੀ ਨੇ ਅਣਜਾਣੇ ਵਿਚ ਪਾਬੰਦੀਸ਼ੁਦਾ ਦਵਾਈ ਦਾ ਸੇਵਨ ਕੀਤਾ ਸੀ। ਇਹ ਦਵਾਈ ਆਮ ਤੌਰ 'ਤੇ ਖੰਘ ਨੂੰ ਠੀਕ ਕਰਨ ਲਈ ਵਰਤੋਂ 'ਚ ਲਿਆਈ ਜਾਂਦੀ ਹੈ।

ਹੁਣ ਇਸ ਯੁਵਾ ਬੱਲੇਬਾਜ਼ ਪ੍ਰਿਥਵੀ ਸ਼ਾਅ ਨੂੰ ਸਈਅਦ ਮੁਸ਼ਤਾਕ ਅਲੀ ਟੂਰਨਾਮੈਂਟ ਲਈ ਮੁੰਬਈ ਦੀ 15 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਉਹ 17 ਨਵੰਬਰ ਤੋਂ ਹੀ ਮੈਚਾਂ 'ਚ ਖੇਡ ਸਕਣਗੇ। ਟੀਮ ਆਪਣੇ ਆਖ਼ਰੀ ਲੀਗ ਮੈਚ 'ਚ 17 ਨਵੰਬਰ ਨੂੰ ਆਸਾਮ ਨਾਲ ਭਿੜੇਗੀ ਅਤੇ ਉਹ ਇਸ ਦਿਨ ਤੋਂ ਖੇਡ ਸਕਣਗੇ। ਅਜੇ ਤਕ ਟੀਮ ਨੇ ਆਪਣੇ ਸਾਰੇ ਪੰਜੇ ਮੈਚ ਜਿੱਤੇ ਹਨ ਅਤੇ ਸੁਪਰ ਲੀਗ ਪੜਾਅ 'ਚ ਕੁਆਲੀਫਾਈ ਕਰਨ ਲਈ ਤਿਆਰ ਹੈ। ਮੁੰਬਈ ਕ੍ਰਿਕਟ ਸੰਘ ਨੇ ਵੀਰਵਾਰ ਨੂੰ ਅੰਤਿਮ ਦੋ ਮੈਚਾਂ ਅਤੇ ਰਾਸ਼ਟਰੀ ਟੀ-20 ਟੂਰਨਾਮੈਂਟ ਦੇ ਸੁਪਰ ਲੀਗ ਪੜਾਅ ਲਈ ਟੀਮ ਦਾ ਐਲਾਨ ਕੀਤਾ ਹੈ। ਫਾਰਮ 'ਚ ਚਲ ਰਹੇ ਸੂਰਯਕੁਮਾਰ ਯਾਦਵ ਟੀਮ ਦੀ ਅਗਵਾਈ ਕਰਨਾ ਜਾਰੀ ਰੱਖਣਗੇ।

Tarsem Singh

This news is Content Editor Tarsem Singh