ਦੂਜੇ ਟੈਸਟ ਮੈਚ ''ਚ ਪ੍ਰਿਥਵੀ ਸ਼ਾਅ ਦੇ ਫਿਟ ਹੋਣ ਦੀ ਉਮੀਦ

12/06/2018 10:56:27 AM

ਨਵੀਂਦਿੱਲੀ—ਐਡੀਲੇਡ 'ਚ ਭਾਰਤ ਆਸਟ੍ਰੇਲੀਆ ਦੀ ਸ਼ੁਰੂਆਤ ਤੋਂ ਪਹਿਲਾਂ ਜ਼ਖਮੀ ਹੋਏ ਭਾਰਤ ਦੇ ਨੌਜਵਾਨ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਦੇ ਅਗਲੇ ਟੈਸਟ 'ਚ ਵੀ ਫਿੱਟ ਹੋਣ ਦੀ ਗੁੰਜਾਇਸ਼ ਘੱਟ ਨਜ਼ਰ ਆ ਰਹੀ ਹੈ। ਟੀਮ ਇੰਡੀਆ ਦੇ ਹੈਡ ਕੋਚ ਰਵੀ ਸ਼ਾਸਤਰੀ ਨੇ ਸ਼ਾਅ ਦੀ ਫਿਟਨੈਸ 'ਤੇ ਇਕ ਅਪਡੇਟ ਦਿੰਦੇ ਹੋਏ ਉਮੀਦ ਜਤਾਈ ਹੈ ਕਿ ਉਹ ਬਾਕਸਿੰਗ ਡੇ ਟੈਸਟ, ਯਾਨੀ ਸੀਰੀਜ਼ ਦੇ ਤੀਜੇ ਟੈਸਟ 'ਚ ਸ਼ਾਅ ਦੇ ਫਿੱਟ ਹੋਣ ਦੀ ਉਮੀਦ ਕਰ ਰਹੇ ਹਨ।

ਭਾਰਤੀ ਕੋਚ ਰਵੀ ਸ਼ਾਸਤਰੀ ਨੇ ਬੁੱਧਵਾਰ ਨੂੰ ਕਿਹਾ ਕਿ ਨੌਜਵਾਨ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਗਿੱਟੇ ਦੀ ਸੱਟ ਤੋਂ ਤੇਜ਼ੀ ਨਾਲ ਉਭਰ ਰਹੇ ਹਨ ਅਤੇ ਉਨ੍ਹਾਂ ਦੀ ਮੈਲਬੋਰਨ 'ਚ ਹੋਣ ਵਾਲੇ 'ਬਾਕਸਿੰਗ ਡੇ' ਟੈਸਟ ਮੈਚ 'ਚ ਵਾਪਸੀ ਕਰਨ ਦੀ ਸੰਭਾਵਨਾ ਹੈ।  ਪਹਿਲੇ ਟੈਸਟ ਮੈਚ ਦੀ ਪਹਿਲੀ ਹੀ ਪਾਰੀ 'ਚ ਭਾਰਤੀ ਸਲਾਮੀ ਜੋੜੀ ਪੂਰੀ ਤਰ੍ਹਾਂ ਨਾਲ ਨਾਕਾਮ ਰਹੀ ਹੈ। ਕੇ.ਐੱਲ. ਰਾਹੁਲ ਅਤੇ ਮੁਰਲੀ ਵਿਜੇ ਸਿਰਫ ਸੱਤ ਓਵਰਾਂ ਤੱਕ ਹੀ ਟਿਕ ਸਕੇ।

ਸ਼ਾਸਤਰੀ ਨੇ ਆਸਟ੍ਰੇਲੀਆ ਰੇਡੀਓ ਚੈਨਲ ਨੂੰ ਕਿਹਾ,' ਉਸਦਾ ਇਸ ਤਰ੍ਹਾਂ ਨਾਲ ਜ਼ਖਮੀ ਹੋਣਾ ਬਹੁਤ ਦੁਖਦਾਈ ਹੈ ਪਰ ਚੰਗੀ ਗੱਲ ਇਹ ਹੈ ਕਿ ਉਸਦੀ ਸਥਿਤੀ 'ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।  ਉਸਨੇ ਤੁਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਜੇਕਰ ਉਸਨੇ ਹਫਤੇ ਦੇ ਅੰਤ ਤੱਕ ਦੌੜਨਾ ਸ਼ੁਰੂ ਕਰ ਦਿੱਤਾ ਤਾਂ ਇਹ ਚੰਗਾ ਸੰਕੇਤ ਹੋਵੇਗਾ।' ਉਨ੍ਹਾਂ ਕਿਹਾ,' ਉਹ ਸਾਰੇ ਨੌਜਵਾਨ ਹਨ ਅਤੇ ਉਹ ਜਲਦੀ ਫਿਟ ਹੋ ਸਕਦਾ ਹੈ ਅਸੀਂ ਪਾਰਥ 'ਚ ਉਨ੍ਹਾਂ ਨੂੰ ਲੈ ਕੇ ਫੈਸਲਾ ਕਰ ਸਕਦੇ ਹਾਂ।'

suman saroa

This news is Content Editor suman saroa