ਕੈਪਟਨ ਵਿਰਾਟ ਕੋਹਲੀ ਦੀ ਮਰਾਠੀ ਸੁਣ ਪ੍ਰਿਥਵੀ ਸ਼ਾਅ ਹੋਏ ਕੂਲ

10/04/2018 9:48:53 AM

ਨਵੀਂ ਦਿੱਲੀ— ਵੈਸਟ ਇੰਡੀਜ਼ ਖਿਲਾਫ ਪਹਿਲੇ ਟੈਸਟ ਲਈ ਪਲੈਇੰਗ ਇਲੈਵਨ 'ਚ ਸ਼ਾਮਲ ਕੀਤੇ ਗਏ ਮੁੰਬਈ ਦੇ ਯੁਵਾ ਬੱਲੇਬਾਜ਼ ਪ੍ਰਿਥਵੀ ਸ਼ਾਅ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਕਪਤਾਨ ਵਿਰਾਟ ਕੋਹਲੀ ਨੇ ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਮਰਾਠੀ 'ਚ ਵੀ ਆਪਣਾ ਹੱਥ ਅਜਮਾਇਆ। ਸ਼ਾਅ ਨੂੰ ਆਪਣੇ ਟੈਸਟ ਡੈਬਿਊ ਤੋਂ ਥੋੜੇ ਘੰਟੇ ਪਹਿਲਾਂ ਸਹਿਜ ਬਣਾਉਣ ਲਈ ਟੀਮ ਇੰਡੀਆ ਦੇ ਕਪਤਾਨ ਨੇ ਅਜਿਹਾ ਕੀਤਾ। ਜ਼ਿਕਰਯੋਗ ਹੈ 18 ਸਾਲ ਪ੍ਰਿਥਵੀ ਨੂੰ ਇੰਗਲੈਂਡ ਦੌਰੇ ਦੌਰਾਨ ਦੋ ਟੈਸਟ ਮੈਚ ਰਹਿੰਦੇ ਵਿਚਕਾਰ ਹੀ ਬੁਲਾਇਆ ਗਿਆ ਸੀ, ਪਰ ਉਥੇ ਟੈਸਟ ਪ੍ਰਦਰਸ਼ਨ ਦਾ ਮੌਕਾ ਨਹੀਂ ਮਿਲਿਆ।

-ਮਜਾਕਿਆ ਲੱਗੇ ਵਿਰਾਟ
ਪ੍ਰਿਥਵੀ ਨੇ ਦੱਸਿਆ, ' ਮੈਨੂੰ ਲੱਗਦਾ ਹੈ ਕਿ ਮੈਦਾਨ ਤੋਂ ਬਾਹਰ ਉਹ ਬਹੁਤ ਮਜਾਕਿਆ ਵਿਅਕਤੀ ਹਨ, ਪਰ ਜਿੱਥੇ ਤੱਕ ਫੀਲਡ ਦੀ ਗੱਲ ਹੈ ਤਾਂ ਅਸੀਂ ਸਭ ਜਾਣਦੇ ਹਾਂ ਕਿ ਉਹ ਬਹੁਤ ਸਖਤ ਹੈ। ਮੈਂ ਜਦੋਂ ਇਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕੁਝ ਜੋਕਸ ਸੁਨਾਏ। ਉਹ ਮਰਾਠੀ 'ਚ ਬੋਲਣ ਦੀ ਕੋਸ਼ਿਸ਼ ਕਰ ਰਹੇ ਸਨ, ਜੋ ਸਚਮੁੱਚ ਮਜ਼ੇਦਾਰ ਸੀ।' ਜ਼ਿਕਰਯੋਗ ਹੈ ਕਿ ਪ੍ਰਿਥਵੀ ਸ਼ਾਅ ਨੇ ਘਰੇਲੂ ਕ੍ਰਿਕਟ 'ਚ ਆਪਣੀ ਘਟ ਉਮਰ ਦੇ ਬਾਵਜੂਦ ਬਹੁਤ ਪਰਿਭਾਸ਼ਾ ਦਿਖਾਈ ਹੈ ਅਤੇ ਆਪਣੇ ਰਣਜੀ ਅਤੇ ਦਲੀਪ ਟ੍ਰਾਫੀ ਦੇ ਡੈਬਿਊ ਮੈਚ 'ਚ ਬਿਹਤਰੀਨ ਸੈਂਕੜੇ ਲਗਾਏ ਹਨ। ਅੰਡਰ-19 ਕ੍ਰਿਕਟ ਵਰਲਡ ਕੱਪ 'ਚ ਸ਼ਾਅ ਨੇ ਭਾਰਤ ਦੀ ਟੀਮ ਦੀ ਅਗਵਾਈ ਕੀਤੀ।

ਉਨ੍ਹਾਂ ਨੇ ਕਿਹਾ,' ਮੈਨੂੰ ਡ੍ਰੈਸਿੰਗ ਰੂਮ 'ਚ ਦੇਖ ਕੇ ਸਭ ਬਹੁਤ ਖੁਸ਼ ਸੀ ਅਤੇ ਮੈਂ ਵੀ ਬਹੁਤ ਕੂਲ ਸੀ। ਮੈਂ ਅਜੇ ਆਪਣਾ ਪਹਿਲਾਂ ਅਭਿਆਸ ਸੈਸ਼ਨ ਖਤਮ ਕੀਤਾ ਹੈ ਜੋ ਬਹੁਤ ਚੰਗਾ ਸੀ। ਮੈਂ ਆਪਣੇ ਪਹਿਲੇ ਦਿਨ ਦਾ ਆਨੰਦ ਮਾਣਿਆ। ਉਨ੍ਹਾਂ ਨੂੰ ਮੇਰੀ ਮਦਦ ਦੀ ਅਤੇ ਮੇਰੇ ਲਈ ਸਥਿਤੀ ਆਸਾਨ ਬਣਾ ਦਿੱਤੀ। ਰਵੀ ਸਰ ਨੇ ਮੈਨੂੰ ਖੇਡ ਦਾ ਆਨੰਦ ਮਾਣਨ ਲਈ ਕਿਹਾ ਅਤੇ ਬੋਲੋ ਕੀ ਉਝ ਹੀ ਖੇਡੋ ਜਿਵੇ ਰਣਜੀ 'ਚ ਖੇਡਦੇ ਸਨ। ਟੈਸਟ ਕੈਪ ਪਾਉਣ ਦਾ ਅਹਿਸਾਸ ਬਹੁਤ ਚੰਗਾ ਹੈ।'


Related News