ਪੈਦਲ ਚਾਲ 'ਚ ਪ੍ਰਿਯੰਕਾ ਗੋਸਵਾਮੀ ਨੇ ਰਚਿਆ ਇਤਿਹਾਸ, ਚਾਂਦੀ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ (ਵੀਡੀਓ)

08/06/2022 4:42:22 PM

ਬਰਮਿੰਘਮ (ਏਜੰਸੀ)- ਪ੍ਰਿਅੰਕਾ ਗੋਸਵਾਮੀ ਨੇ ਸ਼ਨੀਵਾਰ ਨੂੰ ਇੱਥੇ ਰਾਸ਼ਟਰਮੰਡਲ ਖੇਡਾਂ ਵਿੱਚ 10,000 ਮੀਟਰ ਪੈਦਲ ਚਾਲ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਕੇ ਇਤਿਹਾਸ ਰਚ ਦਿੱਤਾ ਹੈ।

ਇਹ ਵੀ ਪੜ੍ਹੋ: ਪੈਰਾ ਪਾਵਰਲਿਫਟਿੰਗ 'ਚ ਸੁਧੀਰ ਨੇ ਰਚਿਆ ਇਤਿਹਾਸ, ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ

 

ਗੋਸਵਾਮੀ ਨੇ ਨਿੱਜੀ ਸਰਵੋਤਮ ਸਮੇਂ 43:38.83 ਸਕਿੰਟ ਨਾਲ ਆਸਟ੍ਰੇਲੀਆ ਦੀ ਜੇਮਿਮਾ ਮੋਂਟਾਗ (42:34.30) ਤੋਂ ਬਾਅਦ ਦੂਜਾ ਸਥਾਨ ਹਾਸਲ ਕੀਤਾ। ਕੀਨੀਆ ਦੀ ਐਮਿਲੀ ਵਾਮੁਸੀ ਐਨਗੀ (43:50.86) ਨੇ ਕਾਂਸੀ ਤਮਗਾ ਜਿੱਤਿਆ। ਮੈਦਾਨ 'ਚ ਉਤਰੀ ਦੂਜੀ ਭਾਰਤੀ, ਭਾਵਨਾ ਜਾਟ 47:14.13 ਦੇ ਨਿੱਜੀ ਸਰਵੋਤਮ ਸਮੇਂ ਨਾਲ 8ਵੇਂ ਅਤੇ ਆਖ਼ਰੀ ਸਥਾਨ 'ਤੇ ਰਹੀ। ਹਰਮਿੰਦਰ ਸਿੰਘ ਦਿੱਲੀ ਵਿੱਚ 2010 CWG ਵਿੱਚ 20 ਕਿਲੋਮੀਟਰ ਈਵੈਂਟ ਵਿੱਚ ਪੈਦਲ ਚਾਲ ਵਿਚ ਕਾਂਸੀ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਸਨ।

ਇਹ ਵੀ ਪੜ੍ਹੋ: CWG 2022: ਵੇਟਲਿਫਟਿੰਗ 'ਚ ਗੁਰਦੀਪ ਸਿੰਘ ਨੇ ਵੀ ਮਾਰੀ ਬਾਜ਼ੀ, ਜਿੱਤਿਆ ਕਾਂਸੀ ਦਾ ਤਮਗਾ

cherry

This news is Content Editor cherry