ਪਹਿਲਾਂ ਮਾਡਲਿੰਗ ਕਰਦੀ ਸੀ ਲੋਕੇਸ਼ ਰਾਹੁਲ ਦੀ ਗਰਲਫ੍ਰੈਂਡ

04/17/2018 5:10:22 AM

ਜਲੰਧਰ — ਕਿੰਗਜ਼ ਇਲੈਵਨ ਪੰਜਾਬ ਵਲੋਂ ਖੇਡਦੇ ਹੋਏ ਆਈ. ਪੀ. ਐੱਲ. ਵਿਚ ਸਭ ਤੋਂ ਤੇਜ਼ ਅਰਧ ਸੈਂਕੜਾ ਲਾਉਣ ਵਾਲੇ ਲੋਕੇਸ਼ ਰਾਹੁਲ ਦੀ ਮੰਗਣੀ ਦੀ ਗੱਲ ਸਹੀ ਹੈ ਤੇ ਉਸ ਦੀ ਸਿਮਟਰੀ ਗਰਲ ਦਾ ਨਾਂ ਐਲਿਗਜ਼ਰ ਨਾਹਰ ਹੈ। ਖੂਬਸੂਰਤੀ ਦੀ ਮੱਲਿਕਾ ਐਲਿਕਜਰ ਨਾਹਰ ਪਹਿਲਾਂ ਮਾਡਲਿੰਗ ਕਰਦੀ ਸੀ ਤੇ ਹੁਣ ਉਹ ਸਪੋਰਟਸ ਚੈਨਲ ਦੀ ਹੋਸਟ ਤੇ ਇਕ ਫਾਈਵ ਸਟਾਰ ਹੋਟਲ ਦੀ ਮਾਰਕੀਟਿੰਗ ਐਸੋਸੀਏਟ ਹੈ। ਦੋਵਾਂ ਦੇ ਰਿਸ਼ਤੇ ਦਾ ਖੁਲਾਸਾ ਸੋਸ਼ਲ ਮੀਡੀਆ ਰਾਹੀਂ ਉਦੋਂ ਹੋਇਆ, ਜਦੋਂ ਲੋਕੇਸ਼ ਨੂੰ ਚੀਅਰ ਕਰਦੀ ਹੋਈ ਉਹ ਚਿੰਨਾਸਵਾਮੀ ਸਟੇਡੀਅਮ 'ਚ ਦਿਖਾਈ ਦਿੱਤੀ ਸੀ। ਆਪਣੀ ਚੀਅਰ ਵਾਲੀ ਫੋਟੋ ਨਾਹਰ ਨੇ ਖੁਦ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਸੀ, ਜਿਸ ਵਿਚ ਉਸ ਨੇ ਰਾਹੁਲ ਦੇ ਨਾਂ ਦੀ ਜਰਸੀ ਪਹਿਨੀ ਹੋਈ ਸੀ। 2010 ਵਿਚ ਅੰਡਰ-19 ਕ੍ਰਿਕਟ ਟੀਮ ਦਾ ਹਿੱਸਾ ਰਹੇ ਰਾਹੁਲ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਐਲਿਗਜ਼ਰ ਬਹੁਤ ਕੇਅਰਿੰਗ ਹੈ।