ਸਰਦਾਰ ਨੂੰ 'ਖੇਲ ਰਤਨ' ਤੇ ਹਰਮਨਪ੍ਰੀਤ ਸਮੇਤ ਕਈ ਨਾਮੀ ਖਿਡਾਰੀਆਂ ਨੂੰ ਮਿਲਿਆ ਅਰਜੁਨ ਐਵਾਰਡ

08/29/2017 5:30:14 PM

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਖੇਡ ਦਿਨ ਉੱਤੇ ਰੀਓ ਪੈਰਾਓਲੰਪਿਕ ਦੇ ਸੋਨੇ ਦਾ ਤਮਗਾ ਜੇਤੂ ਭਾਲਾ ਸੁੱਟ ਐਥਲੀਟ ਇੰਦਰ ਝਝਾਰੀਆ ਅਤੇ ਸਾਬਕਾ ਭਾਰਤੀ ਹਾਕੀ ਕਪਤਾਨ ਸਰਦਾਰ ਸਿੰਘ ਨੂੰ ਦੇਸ਼ ਦੇ ਸਰਵਉੱਚ ਰਾਜੀਵ ਗਾਂਧੀ ਖੇਲ ਰਤਨ ਨਾਲ ਰਾਸ਼ਟਰਪਤੀ ਭਵਨ ਵਿਚ ਸਨਮਾਨਿਤ ਕੀਤਾ।
ਦ੍ਰੋਨਾਚਾਰੀਆ ਨਾਲ ਸਨਮਾਨਿਤ ਹੋਏ ਖਿਡਾਰੀਆਂ ਦੇ ਨਾਂ-
ਸਵਰਗੀਏ ਆਰ. ਗਾਂਧੀ (ਅਥਲੈਟਿਕਸ), ਹੀਰਾ ਕਟਾਰਿਆ (ਕਬੱਡੀ), ਜੀ.ਐਸ.ਐਸ.ਵੀ. ਪ੍ਰਸਾਦ (ਬੈਡਮਿੰਟਨ), ਬ੍ਰਜ ਭੂਸ਼ਣ ਮੋਹੰਤੀ (ਬਾਕਸਿੰਗ), ਪੀ.ਏ. ਰਾਫੇਲ (ਹਾਕੀ), ਸੰਜੈ ਚੱਕਰਵਤੀ (ਸ਼ੂਟਿੰਗ)।

ਧਿਆਨਚੰਦ ਐਵਾਰਡ ਨਾਲ ਸਨਮਾਨਿਤ ਖਿਡਾਰੀਆਂ ਦੇ ਨਾਂ—
ਭੁਪਿੰਦਰ ਸਿੰਘ (ਐਥਲੈਟਿਕਸ), ਸਈਦ ਸ਼ਾਹਿਦ ਹਾਕਿਮ (ਫੁੱਟਬਾਲ), ਸੁਮਰਾਈ ਤੇਤੇ (ਹਾਕੀ)

ਅਰਜੁਨ ਐਵਾਰਡ ਨਾਲ ਸਨਮਾਨਿਤ ਹੋਏ ਖਿਡਾਰੀਆਂ ਦੇ ਨਾਂ-
ਵੀਜੇ ਸੁਰੇਖਾ (ਤੀਰਅੰਦਾਜੀ), ਖੁਸ਼ਬੀਰ ਕੌਰ (ਐਥਲੈਟਿਕਸ), ਅਰੋਕਿਆ ਰਾਜੀਵ (ਐਥਲੈਟਿਕਸ), ਪ੍ਰਸੰਥੀ ਸਿੰਘ (ਬਾਸਕਟਬਾਲ), ਲੇਸ਼ਰਾਮ ਦੇਵੇਂਦਰੋ ਸਿੰਘ (ਬਾਕਸਿੰਗ), ਹਰਮਨਪ੍ਰੀਤ ਕੌਰ (ਕ੍ਰਿਕਟ), ਓਨੀਅਮ ਬੇਮਡਮ ਦੇਵੀ (ਫੁੱਟਬਾਲ) , ਐਸ.ਐਸ.ਪੀ. ਚੌਰਸਿਆ (ਗੋਲਫ), ਐਸ.ਵੀ. ਸੁਨੀਲ (ਹਾਕੀ), ਜਸਵੀਰ ਸਿੰਘ (ਕਬੱਡੀ), ਸਤਿਅਵ੍ਰਤ ਕਾਦਿਆਨ (ਕੁਸ਼ਤੀ), ਮਰਿਅੱਪਨ (ਪੈਰਾ-ਐਥਲੀਟ), ਵਰੁਣ ਸਿੰਘ ਭਾਟੀ (ਪੈਰਾ-ਐਥਲੀਟ)।

ਖੇਲ ਰਤਨ ਵਿਚ ਸਾਢੇ ਸੱਤ ਲੱਖ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ ਜਦੋਂ ਕਿ ਅਰਜੁਨ ਦ੍ਰੋਣਾਚਾਰੀਆ ਅਤੇ ਧਿਆਨਚੰਦ ਵਿਚ ਪੰਜ-ਪੰਜ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਸਰਕਾਰ ਨੇ 22 ਅਗਸਤ ਨੂੰ ਆਧਿਕਾਰਕ ਰੂਪ ਨਾਲ ਇਸ ਰਾਸ਼ਟਰੀ ਖੇਲ ਪੁਰਸਕਾਰਾਂ ਲਈ ਖਿਡਾਰੀਆਂ ਦੀ ਘੋਸ਼ਣਾ ਕਰ ਦਿੱਤੀ ਸੀ।