ਭਾਰਤ ਟੋਕੀਓ ਓਲੰਪਿਕ ''ਚ ਖਿਡਾਰੀਆਂ ਦਾ ਪੂਰਾ ਸਮਰਥਨ ਕਰੇਗਾ : ਕੋਵਿੰਦ

01/26/2020 5:00:03 PM

ਸਪੋਰਸਟਸ ਡੈਸਕ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 24 ਜੁਲਾਈ ਤੋਂ 9 ਅਗਸਤ ਤੱਕ ਆਯੋਜਿਤ ਹੋਣ ਵਾਲੇ 2020 ਟੋਕੀਓ ਓਲੰਪਿਕ 'ਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਦਾ ਦੇਸ਼ਵਾਸੀ ਦਿਲੋਂ ਸਮਰਥਨ ਕਰਨਗੇ। ਰਾਸ਼ਟਰਪਤੀ ਨੇ ਕਿਹਾ ਕਿ ਓਲੰਪਿਕ 2020 ਦੇ ਖੇਡ ਮੁਕਾਬਲਿਆਂ 'ਚ, ਭਾਰਤੀ ਦਲ ਦੇ ਨਾਲ ਕਰੋੜਾਂ ਦੇਸ਼ਵਾਸੀਆਂ ਦੀਆਂ ਸ਼ੁੱਭਕਾਮਨਾਵਾਂ ਅਤੇ ਸਮਰਥਨ ਦੀ ਤਾਕਤ ਮੌਜੂਦ ਰਹੇਗੀ। 
ਉਨ੍ਹਾਂ ਨੇ ਕਿਹਾ, 'ਇਸ ਸਾਲ ਟੋਕੀਓ 'ਚ ਓਲੰਪਿਕ ਖੇਡਾਂ ਆਯੋਜਿਤ ਹੋਣ ਜਾ ਰਹੀਅਾਂ ਹਨ। ਰਿਵਾਇਤੀ ਰੂਪ ਨਾਲ ਕਈ ਖੇਡਾਂ 'ਚ, ਭਾਰਤ ਚੰਗਾ ਪ੍ਰਦਰਸ਼ਨ ਕਰਦਾ ਰਿਹਾ ਹੈ। ਸਾਡੇ ਖਿਡਾਰੀਆਂ ਅਤੇ ਐਥਲੀਟਾਂ ਦੀ ਨਵੀਂ ਪੀੜ੍ਹੀ ਨੇ ਹਾਲ ਹੀ ਦੇ ਸਾਲਾਂ 'ਚ ਅਨੇਕਾਂ ਖੇਡ ਮੁਕਾਬਲਿਆਂ 'ਚ ਦੇਸ਼ ਦਾ ਨਾਂ ਉੱਚਾ ਕੀਤਾ ਹੈ। ਰਾਸ਼ਟਰਪਤੀ ਨੇ ਕਿਹਾ, 'ਓਲੰਪਿਕ 2020 ਦੇ ਖੇਡ ਮੁਕਾਬਲਿਆਂ 'ਚ, ਭਾਰਤੀ ਦਲ ਦੇ ਨਾਲ ਕਰੋੜਾਂ ਦੇਸ਼ਵਾਸੀਆਂ ਦੀਆਂ ਸ਼ੁਭਕਾਮਨਾਵਾਂ ਅਤੇ ਸਮਰਥਨ ਦੀ ਤਾਕਤ ਮੌਜੂਦ ਰਹੇਗੀ। 

ਭਾਰਤੀ ਖਿਡਾਰੀਆਂ ਨੇ 1920 ਦੇ ਸਮਰ ਓਲੰਪਿਕ ਦੇ ਹਰ ਵਰਜ਼ਨ 'ਚ ਹਿੱਸਾ ਲਿਆ ਹੈ। ਹਾਲਾਂਕਿ ਉਨ੍ਹਾਂ ਨੇ ਆਪਣੀ ਆਧਿਕਾਰਤ ਹਾਜ਼ਰੀ ਪੈਰਿਸ 'ਚ 1900 ਦੀਆਂ ਖੇਡਾਂ 'ਚ ਦਰਜ ਕਰਾਈ ਸੀ। ਚਾਰ ਸਾਲ 'ਚ ਇਕ ਵਾਰ ਹੋਣ ਵਾਲੇ ਇਨ੍ਹਾਂ ਮੁਕਾਬਲਿਆਂ ਦੇ ਸ਼ੁਰੂ ਹੋਣ 'ਚ ਲਗਭਗ ਛੇ ਮਹੀਨੇ ਬਾਕੀ ਹਨ ਅਤੇ ਭਾਰਤੀ ਓਲੰਪਿਕ ਸੰਘ ਨੂੰ ਉਂਮੀਦ ਹੈ ਕਿ ਉਹ ਜਾਪਾਨੀ ਰਾਜਧਾਨੀ 'ਚ ਘੱਟ ਤੋਂ ਘੱਟ 120-125 ਖਿਡਾਰੀਆਂ ਦਾ ਦਲ ਭੇਜੇਗਾ।