ਦਿਵਿਆ ਦੀ ਬੜ੍ਹਤ ਬਰਕਰਾਰ

08/29/2017 11:13:28 PM

ਪੋਸੂਸਸ ਦਿ ਕਾਲਦਸ (ਬ੍ਰਾਜ਼ੀਲ)— ਵਿਸ਼ਵ ਕੈਡਿਟ ਸ਼ਤਰੰਜ ਚੈਂਪੀਅਨਸ਼ਿਪ ਦੇ 8 ਰਾਊਂਡਾਂ ਤੋਂ ਬਾਅਦ ਭਾਰਤ ਦੀ ਦਿਵਿਆ ਦੇਸ਼ਮੁਖ ਅੱਜ ਤੁਰਕੀ ਦੀ ਕਾਨ ਇਸਿਲ ਨੂੰ ਹਰਾ ਕੇ 7 ਅੰਕ ਹਾਸਲ ਕਰਦਿਆਂ ਅਮਰੀਕਾ ਦੀ ਮਾਤੁਸ ਨਸਤਸਸਾਜਾ ਨਾਲ ਸਾਂਝੀ ਬੜ੍ਹਤ 'ਤੇ ਬਰਕਰਾਰ ਹੈ। ਫਿਲਹਾਲ ਵਿਸ਼ਵ ਚੈਂਪੀਅਨਸ਼ਿਪ ਦੇ 6 ਵਰਗਾਂ ਵਿਚੋਂ ਦਿਵਿਆ ਹੀ ਸੋਨ ਤਮਗੇ ਦੀ ਦਾਅਵੇਦਾਰ ਨਜ਼ਰ ਆ ਰਹੀ ਹੈ। ਅੱਜ ਭਾਰਤ ਨੂੰ 2 ਵਰਗਾਂ ਤੋਂ ਝਟਕਾ ਲੱਗਾ  ਤੇ 2 ਵਰਗਾਂ ਤੋਂ ਚੰਗੀ ਖਬਰ ਵੀ ਆਈ। ਵੈਸੇ ਤਾਂ ਕਈ ਵਰਗਾਂ ਵਿਚ ਭਾਰਤੀ ਕਿਡਾਰੀ ਚੰਗਾ ਕਰਦੇ ਨਜ਼ਰ ਆਉਂਦੇ ਹਨ ਪਰ ਇਸ ਨੂੰ ਤਮਗੇ ਵਿਚ ਬਦਲਣ ਲਈ ਲਗਾਤਾਰ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ।