ਗਾਖਲ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ, ਭਲਕੇ ਨਾਮਵਰ ਕਬੱਡੀ ਟੀਮਾਂ ਦੇ ਹੋਣਗੇ ਮੁਕਾਬਲੇ

03/31/2018 3:39:12 PM

ਜਲੰਧਰ (ਵਰਿਆਣਾ)— ਪਿੰਡ ਗਾਖਲ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਪੋਰਟਸ ਕਲੱਬ, ਐੱਨ. ਆਰ. ਆਈਜ਼, ਗ੍ਰਾਮ ਪੰਚਾਇਤ ਅਤੇ ਪਿੰਡ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਟੇਡੀਅਮ ਵਿਖੇ 1 ਅਪ੍ਰੈਲ ਨੂੰ ਕਰਵਾਏ ਜਾ ਰਹੇ ਗਾਖਲ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਾਖਲ ਕਬੱਡੀ ਕੱਪ ਦੇ ਸਰਪ੍ਰਸਤ ਗੁਰਦੀਪ ਸਿੰਘ ਕੈਨੇਡਾ, ਨੱਥਾ ਸਿੰਘ ਗਾਖਲ, ਦਲਜੀਤ ਸਿੰਘ ਗਾਖਲ, ਗੁਰਚਰਨ ਸਿੰਘ ਗਾਖਲ, ਬਿੰਦਰ ਗਾਖਲ (ਭਾਈ ਜੀ) ਆਦਿ ਨੇ ਦੱਸਿਆ ਕਿ ਉਕਤ ਗਾਖਲ ਕਬੱਡੀ ਸਬੰਧੀ ਖੇਡ ਸਟੇਡੀਅਮ ਨੂੰ ਸਜਾਇਆ ਗਿਆ ਹੈ। 
ਉਨ੍ਹਾਂ ਨੇ ਦੱਸਿਆ ਉਕਤ ਕਬੱਡੀ ਕੱਪ ਵਿਚ ਪਹਿਲਾ ਇਨਾਮ 1 ਲੱਖ 50 ਹਜ਼ਾਰ ਰੁਪਏ ਸਵ. ਸ. ਨਸੀਬ ਸਿੰਘ ਗਾਖਲ ਜੀ ਦੀ ਯਾਦ 'ਚ ਐੱਨ. ਆਰ. ਆਈ. ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਤੇ ਇਕਬਾਲ ਸਿੰਘ ਗਾਖਲ ਵੱਲੋਂ, ਦੂਜਾ ਇਨਾਮ ਸਵ. ਅਵਤਾਰ ਸਿੰਘ ਗਾਖਲ ਜੀ ਦੀ ਯਾਦ ਵਿਚ ਮੇਜਰ ਸਿੰਘ ਗਾਖਲ ਕੈਨੇਡਾ ਅਤੇ ਗੁਰਦੀਪ ਸਿੰਘ ਗਾਖਲ ਵੱਲੋਂ 1 ਲੱਖ ਰੁਪਏ, ਓਪਨ ਕਬੱਡੀ ਸ਼ੋਅ ਮੈਚ ਪਹਿਲਾ ਇਨਾਮ ਸਵ. ਨਿਰਮਲ ਸਿੰਘ ਗਾਖਲ ਜੀ ਦੀ ਯਾਦ ਵਿਚ ਸੁਖਵੰਤ ਸਿੰਘ ਗਾਖਲ ਅਤੇ ਜਗਤਾਰ ਸਿੰਘ ਗਾਖਲ ਵੱਲੋਂ 75 ਹਜ਼ਾਰ ਰੁਪਏ, ਓਪਨ ਕਬੱਡੀ ਦੂਜਾ ਇਨਾਮ ਸੁਰਜੀਤ ਸਿੰਘ ਗਾਖਲ ਵੱਲੋਂ 50 ਹਜ਼ਾਰ ਰੁਪਏ, ਬੈਸਟ ਰੇਡਰ ਅਤੇ ਜਾਫੀ ਨੂੰ ਸਵ. ਕੇਵਲ ਸਿੰਘ ਜੀ ਦੀ ਯਾਦ ਵਿਚ ਗੁਲਵਿੰਦਰ ਸਿੰਘ ਗਾਖਲ ਵੱਲੋਂ 25-25 ਹਜ਼ਾਰ ਰੁਪਏ ਇਨਾਮ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਯੂਨਾਈਟਿਡ ਸਪੋਰਟਸ ਕਲੱਬ ਕੈਲੀਫੋਰਨੀਆ ਵੱਲੋਂ ਲੱਕੀ ਕੂਪਨ ਦੇ ਤਹਿਤ 31 ਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ। ਉਨ੍ਹਾਂ ਕਿਹਾ ਸਾਨੂੰ ਬੜਾ ਮਾਣ ਹੈ ਕਿ ਪਿੰਡ ਗਾਖਲ ਦੇ ਕਈ ਕਬੱਡੀ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਮੱਲਾਂ ਮਾਰ ਕੇ ਪਿੰਡ ਦਾ ਨਾਂ ਸੰਸਾਰ ਵਿਚ ਉੱਚਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਵੀ ਮਾਣ ਹੈ ਕਿ ਪਿੰਡ ਦੇ ਐੱਨ. ਆਰ. ਆਈਜ਼ ਬੇਸ਼ੱਕ ਵਿਦੇÎਸ਼ਾਂ ਦੀ ਧਰਤੀ 'ਤੇ ਰਹਿ ਰਹੇ ਹਨ ਪਰ ਉਹ ਸਮੇਂ-ਸਮੇਂ 'ਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਹਰ ਪੱਖੋਂ ਸਹਿਯੋਗ ਦੇ ਰਹੇ ਹਨ। ਉਨ੍ਹਾਂ ਦੇ ਸਹਿਯੋਗ ਨਾਲ ਪਿੰਡ 'ਚ ਕਈ ਵਿਕਾਸ ਕੰਮ ਹੋਏ ਹਨ। ਗਾਖਲ ਪਿੰਡ ਨੇ ਕਈ ਨਾਮੀ ਖਿਡਾਰੀ ਪੈਦਾ ਕੀਤੇ ਹਨ। ਇਸ ਕਬੱਡੀ ਕੱਪ ਦੇ ਸਰਪ੍ਰਸਤ ਜਸਵੰਤ ਸਿੰਘ ਪੱਪੂ ਗਾਖਲ ਹਨ।
ਇਸ ਮੌਕੇ ਰਘੁਬੀਰ ਸਿੰਘ (ਯੂ. ਐੱਸ. ਏ.), ਹਰਭਜਨ ਸਿੰਘ ਨੇਵੀ, ਪ੍ਰਧਾਨ ਬਲਬੀਰ ਸਿੰਘ, ਸਾਬਕਾ ਸਰਪੰਚ ਜਸਪਾਲ ਸਿੰਘ ਗਾਖਲ, ਸੁਰਿੰਦਰ ਸਿੰਘ ਗੋਰਾ, ਸਰਪੰਚ ਮਹਿੰਦਰ ਸਿੰਘ, ਨਿਰਮਲ ਸਿੰਘ ਗਾਖਲ (ਪ੍ਰਧਾਨ ਜ਼ਿਲਾ ਕਾਂਗਰਸ ਦਿਹਾਤੀ), ਮਹਿੰਦਰ ਸਿੰਘ (ਭਾਈ ਸਾਹਿਬ), ਨੱਥਾ ਸਿੰਘ ਗਾਖਲ, ਸੁਖਵੰਤ ਸਿੰਘ, ਸੁੱਖਾ ਗਾਖਲ, ਸਤਨਾਮ ਸਿੰਘ, ਅਵਤਾਰ ਸਿੰਘ ਕੈਨੇਡਾ, ਕਮਲਜੀਤ ਸਿੰਘ, ਦਲਜੀਤ ਸਿੰਘ ਡੱਲੀ, ਗੁਰਪ੍ਰੀਤ ਸਿੰਘ ਗੋਪਾ, ਕੁਲਵੰਤ ਸਿੰਘ ਬਿੱਟੂ, ਮੋਨੂੰ ਗਾਖਲ, ਸੰਨੀ ਸੋਹਲ, ਬਿੰਦੂ ਗਾਖਲ, ਜਗਤਾਰ ਸਿੰਘ ਗਾਖਲ, ਸੁਖਵਿੰਦਰ ਸਿੰਘ ਆਦਿ ਦਾ ਵੀ ਵਿਸ਼ੇਸ਼ ਸਹਿਯੋਗ ਹੈ।