ਪ੍ਰੀਮੀਅਰ ਲੀਗ ਨੇ ਚੀਨੀ ਪ੍ਰਸਾਰਕ ਸਾਂਝੇਦਾਰੀ ਨਾਲ ਕਰਾਰ ਕੀਤਾ ਖਤਮ

09/04/2020 12:12:19 AM

ਲੰਡਨ– ਇੰਗਲਿਸ਼ ਪ੍ਰੀਮੀਅਰ ਫੁੱਟਬਾਲ ਲੀਗ ਨੇ ਵੀਰਵਾਰ ਨੂੰ ਚੀਨੀ 'ਸਟ੍ਰੀਮਿੰਗ ਸਰਵਿਸ' ਪੀ. ਪੀ. ਟੀ. ਵੀ. ਨਾਲ ਕਰਾਰ ਖਤਮ ਕਰ ਦਿੱਤਾ ਤੇ ਇਸਦੇ ਲਈ ਉਸ ਨੇ ਕੋਈ ਕਾਰਣ ਵੀ ਨਹੀਂ ਦੱਸਿਆ। ਇਹ ਕਰਾਰ 3 ਸਾਲ ਦਾ ਸੀ ਤੇ ਇਸ ਨੂੰ ਇਕ ਸੈਸ਼ਨ ਤੋਂ ਬਾਅਦ ਹੀ ਖਤਮ ਕਰ ਦਿੱਤਾ ਗਿਆ।
ਬ੍ਰਿਟਿਸ਼ ਅਖਬਾਰ 'ਦਿ ਡੇਲੀ ਮੇਲੀ' ਦੀ ਪਿਛਲੇ ਮਹੀਨੇ ਦੀ ਰਿਪੋਰਟ ਅਨੁਸਾਰ ਪੀ. ਪੀ. ਟੀ. ਵੀ. ਨੇ ਮਾਰਚ ਵਿਚ 16 ਕਰੋੜ ਪੌਂਡ (20.9 ਕਰੋੜ ਡਾਲਰ) ਦਾ ਭੁਗਤਾਨ ਰੋਕ ਦਿੱਤਾ ਸੀ। ਅਜਿਹਾ ਤਦ ਹੋਇਆ ਜਦੋਂ ਕੋਰੋਨਾ ਵਾਇਰਸ ਦੇ ਕਾਰਣ ਪ੍ਰੀਮੀਅਰ ਲੀਗ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਚੀਨੀ ਰਿਟੇਲ ਜੁਆਇੰਟ ਸੁਨਿੰਗ ਪੀ. ਪੀ. ਟੀ. ਵੀ. ਦੀ ਮਾਲਕ ਹੈ ਤੇ ਲੀਗ ਦਾ ਇਹ ਕਾਰ ਕੌਮਾਂਤਰੀ ਪੱਧਰ 'ਤੇ ਸਭ ਤੋਂ ਲੁਭਾਵਨੇ ਕਰਾਰਾਂ ਵਿਚੋਂ ਇਕ ਸੀ, ਜਿਹੜਾ 55 ਕਰੋੜ ਪੌਂਡ (71.80 ਕਰੋੜ ਡਾਲਰ) ਦਾ ਸੀ।

Gurdeep Singh

This news is Content Editor Gurdeep Singh