ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ : ਹਿਮਾਂਸ਼ੂ ਦੀ ਛੇਵੀਂ ਹਾਰ

11/08/2017 8:44:26 AM

ਪਟਨਾ, (ਬਿਊਰੋ)— 55ਵੀਂ ਰਾਸ਼ਟਰੀ ਪੁਰਸ਼ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ-2017 'ਚ ਹੁਣ ਇਹ ਕਹਿਣਾ ਸਹੀ ਹੀ ਹੋਵੇਗਾ ਕਿ ਹਰਿਆਣਾ ਹੀ ਨਹੀਂ ਸਗੋਂ ਪੂਰੇ ਦੇਸ਼ ਤੋਂ ਲੈ ਕੇ ਦੁਨੀਆ 'ਚ ਆਪਣੀ ਜੁਝਾਰੂ ਖੇਡ ਲਈ ਪਛਾਣ ਬਣਾਉਣ ਵਾਲਾ ਗ੍ਰੈਂਡ ਮਾਸਟਰ ਹਿਮਾਂਸ਼ੂ ਸ਼ਰਮਾ ਆਪਣੀ ਖੇਡ ਜ਼ਿੰਦਗੀ ਦੇ ਸਭ ਤੋਂ ਬੁਰੇ ਦੌਰ 'ਚੋਂ ਲੰਘ ਰਿਹਾ ਹੈ। ਅੱਜ ਉਸ ਨੂੰ ਛੇਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਅੱਜ ਸਲਾਵ ਓਪਨਿੰਗ 'ਚ ਉਸ ਨੇ ਸ਼ੁਰੂਆਤ ਤੋਂ ਹੀ ਹਮਲਾਵਰ ਖੇਡ ਦਿਖਾਈ। 

ਬੋਰਡ ਦੇ ਦੋਵਾਂ ਹਿੱਸਿਆਂ 'ਚ ਆਪਣੇ ਪਿਆਦੇ ਨਾਲ ਖੇਡ ਦੀ ਸ਼ੁਰੂਆਤ 'ਚ ਹੀ ਲਕਸ਼ਮਣ 'ਤੇ ਹਮਲਾ ਬੋਲ ਦਿੱਤਾ ਤੇ ਇਕ ਸਮੇਂ ਅਜਿਹਾ ਲੱਗਾ ਕਿ ਅੱਜ ਉਹ ਦਬਾਅ ਬਣਾਉਂਦੇ ਹੋਏ ਖੇਡ 'ਚ ਜਿੱਤ ਦਰਜ ਕਰ ਸਕਦਾ ਹੈ ਪਰ ਆਖਿਰ ਉਹੀ ਹੋਇਆ, ਜੋ ਖਰਾਬ ਲੈਅ 'ਚ ਹੁੰਦਾ ਹੈ। ਉਹ ਖੇਡ 'ਚ ਆਪਣੀ ਬੜ੍ਹਤ ਨੂੰ ਜਿੱਤ ਵਿਚ ਨਹੀਂ ਬਦਲ ਸਕਿਆ। 57 ਚਾਲਾਂ ਤਕ ਚੱਲੇ ਇਸ ਮੁਕਾਬਲੇ 'ਚ ਉਸ ਨੂੰ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ। ਲਕਸ਼ਮਣ ਲਈ ਇਹ ਜਿੱਤ ਇਕ ਚੰਗੇ ਸਮੇਂ ਆਈ ਕਿਉਂਕਿ ਪਿਛਲੇ 4 ਮੈਚਾਂ 'ਚ ਉਹ ਜਿੱਤ ਦਰਜ ਨਹੀਂ ਕਰ ਸਕਿਆ ਸੀ।