IPL ਨਿਲਾਮੀ ਦੇ ਵਿਚਾਲੇ ਸੋਸ਼ਲ ਮੀਡੀਆ 'ਤੇ ਟਰੋਲ ਹੋਈ ਪ੍ਰਿਟੀ ਜ਼ਿੰਟਾ

01/27/2018 2:10:58 PM

ਨਵੀਂ ਦਿੱਲੀ, (ਬਿਊਰੋ)— ਆਈ.ਪੀ.ਐੱਲ. ਸੀਜ਼ਨ 11 ਦੇ ਲਈ ਬੈਂਗਲੁਰੂ 'ਚ ਖਿਡਾਰੀਆਂ ਦੀ ਨਿਲਾਮੀ ਜਾਰੀ ਹੈ। ਇਸ ਵਿਚਾਲੇ ਕਿੰਗਸ ਇਲੈਵਨ ਪੰਜਾਬ ਦੀ ਮਾਲਕਨ ਪ੍ਰਿਟੀ ਜ਼ਿੰਟਾ ਬੋਲੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਟਰੋਲ ਹੋਣ ਲੱਗੀ।

ਦਰਅਸਲ, ਪ੍ਰਿਟੀ ਜ਼ਿੰਟਾ ਨੇ ਜੋ ਖਿਡਾਰੀ ਖਰੀਦੇ ਹਨ, ਉਨ੍ਹਾਂ ਦੀ ਕੀਮਤ ਕਰੋੜਾਂ 'ਚ ਗਈ ਅਤੇ ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਬੱਲੇਬਾਜ਼ਾਂ ਨੂੰ ਖਰੀਦਣਾ ਪਸੰਦ ਕੀਤਾ। ਪ੍ਰਿਟੀ ਗੇਂਦਬਾਜ਼ਾਂ ਦੀ ਬਜਾਏ ਬੱਲੇਬਾਜ਼ਾਂ 'ਤੇ ਪੈਸਾ ਵਹਾਉਂਦੀ ਨਜ਼ਰ ਆਈ।

ਉਨ੍ਹਾਂ ਨੇ ਕੇ.ਐੱਲ. ਰਾਹੁਲ ਨੂੰ 11 ਕਰੋੜ ਅਤੇ ਅਸ਼ਵਿਨ ਨੂੰ 7.60 ਕਰੋੜ, ਸ਼ਿਖਰ ਧਵਨ ਨੂੰ 5.20 ਕਰੋੜ, ਕਰੁਣ ਨਾਇਰ ਨੂੰ 5.60 ਕਰੋੜ, ਡੇਵਿਡ ਮਿਲਰ ਨੂੰ ਰਾਈਟ ਟੂ ਮੈਚ ਦੇ ਤਹਿਤ 3 ਕਰੋੜ ਅਤੇ ਯੁਵਰਾਜ ਸਿੰਘ ਨੂੰ 2 ਕਰੋੜ 'ਚ ਖਰੀਦਿਆ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਿਟੀ ਜ਼ਿੰਟਾ ਦਾ ਖੂਬ ਮਜ਼ਾਕ ਉੱਡਣ ਲੱਗਾ।