KXIP ਦੀ ਹਾਰ 'ਤੇ ਭੜਕੀ ਪ੍ਰੀਟੀ ਜ਼ਿੰਟਾ, ਕੀ ਜਾ ਕੇ ਭਿੜੀ ਸਹਿਵਾਗ ਨਾਲ!

Saturday, May 12, 2018 - 02:26 PM (IST)

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. 2018 'ਚ ਮੰਗਲਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਨੂੰ ਰਾਜਸਥਾਨ ਰਾਇਲਸ ਦੇ ਖਿਲਾਫ 15 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ ਟੀਮ ਦੀ ਸਹਿ ਮਾਲਕਨ ਪ੍ਰੀਟੀ ਜ਼ਿੰਟਾ ਕਾਫੀ ਨਿਰਾਸ਼ ਅਤੇ ਨਰਾਜ਼ ਦਿੱਸੀ। ਮੀਡੀਆ ਰਿਪੋਰਟਸ ਮੁਤਾਬਕ ਮੈਚ ਦੇ ਬਾਅਦ ਪ੍ਰੀਟੀ ਜ਼ਿੰਟਾ ਦੀ ਟੀਮ ਦੇ ਮੇਂਟਰ ਵਰਿੰਦਰ ਸਹਿਵਾਗ ਨਾਲ ਬਹਿਸ ਹੋ ਗਈ ਸੀ।

 
ਪ੍ਰਿਟੀ ਜ਼ਿੰਟਾ ਦਾ ਸਹਿਵਾਗ ਨਾਲ ਪਿਆ ਪੰਗਾ !

ਪ੍ਰਿਟੀ ਜ਼ਿੰਟਾ ਦਾ ਸਹਿਵਾਗ ਨਾਲ ਪਿਆ ਪੰਗਾ ! Real Preity Zinta Virender Sehwag Kings XI Punjab IPL - Indian Premier League

Posted by JagBani on Friday, May 11, 2018


ਹਾਲਾਂਕਿ ਇਸ ਖਬਰ ਦੀ ਅਜੇ ਤੱਕ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਹੈ। ਕਿੰਗਜ਼ ਇਲੈਵਨ ਪੰਜਾਬ ਨੇ ਅੱਜ ਤੱਕ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਕੋਈ ਮੈਚ ਨਹੀਂ ਜਿੱਤਿਆ ਹੈ। ਇਹ ਪੰਜਵਾਂ ਮੌਕਾ ਹੈ ਜਦੋਂ ਰਾਜਸਥਾਨ ਰਾਇਲਸ ਨੇ ਆਪਣੇ ਹੋਮ ਗ੍ਰਾਊਂਡ 'ਤੇ ਕਿੰਗਜ਼ ਇਲੈਵਨ ਪੰਜਾਬ ਨੂੰ ਹਰਾਇਆ। ਕੇ.ਐੱਲ. ਰਾਹੁਲ ਤੋਂ ਇਲਾਵਾ ਕਿੰਗਜ਼ ਇਲੈਵਨ ਪੰਜਾਬ ਦਾ ਕੋਈ ਵੀ ਬੱਲੇਬਾਜ਼ ਨਹੀਂ ਚਲਿਆ।

ਰਾਜਸਥਾਨ ਰਾਇਲਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 159 ਦੌੜਾਂ ਦਾ ਟੀਚਾ ਰਖਿਆ। ਜਵਾਬ 'ਚ ਕਿੰਗਜ਼ ਇਲੈਵਨ ਪੰਜਾਬ ਨੇ 20 ਓਵਰਾਂ 'ਚ 7 ਵਿਕਟ 'ਤੇ ਸਿਰਫ 143 ਦੌੜਾਂ ਹੀ ਬਣਾਈਆਂ। ਇਸ ਤਰ੍ਹਾਂ ਕਿੰਗਜ਼ ਇਲੈਵਨ ਪੰਜਾਬ ਨੂੰ 15 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

 


Related News