ਗਰਭਵਤੀ ਸੇਰੇਨਾ ਵਿਲੀਅਮਸ ਨੇ ਬਿਨ੍ਹਾਂ ਕੱਪੜਿਆ ਦੇ ਕਰਾਇਆ ਨਿਊਡ ਫੋਟੋ-ਸ਼ੂਟ, ਦਿਖਾਇਆ ਬੇਬੀ ਬੰਪ

06/29/2017 7:54:00 AM

ਨਵੀਂ ਦਿੱਲੀ— ਟੈਨਿਸ ਸਟਾਰ ਸੇਰੇਨਾ ਵਿਲੀਅਮਸ ਨੇ 'ਵੈਨਿਟੀ ਫੇਅਰ ਮੈਗਜ਼ੀਨ' ਦੇ ਕਵਰ ਪੇਜ਼ ਲਈ ਨਿਊਡ (ਨੰਗੇ) ਪੋਜ਼ ਦਿੱਤਾ ਹੈ। ਤਸਵੀਰ 'ਚ ਸੇਰੇਨਾ ਬੇਬੀ ਬੰਪ ਨਾਲ ਦਿਖਾਈ ਦੇ ਰਹੀ ਹੈ। ਸੇਰੇਨਾ ਦੇ ਸਰੀਰ 'ਤੇ ਕੋਈ ਕੱਪੜਾ ਨਹੀਂ ਹੈ। ਉਨ੍ਹਾਂ ਨੇ ਆਪਣੇ ਖੱਬੇ ਹੱਥ ਨਾਲ ਆਪਣੀ ਛਾਤੀ ਨੂੰ ਢੱਕਿਆ ਹੋਇਆ ਹੈ। ਟੈਨਿਸ ਸਟਾਰ ਦਾ ਬੇਬੀ ਬੰਪ ਪੂਰੀ ਤਰ੍ਹਾਂ ਨਾਲ ਉਭਰਿਆ ਹੋਇਆ ਦਿਖਾਈ ਦੇ ਰਿਹਾ ਹੈ।
 

ਸੇਰੇਨਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਗਰਭਵਤੀ ਹੋਣ ਦੀ ਜਾਣਕਾਰੀ ਜਨਵਰੀ 'ਚ ਆਸਟਰੇਲੀਅਨ ਓਪਨ ਦੇ ਆਯੋਜਨ ਤੋਂ 2 ਦਿਨ ਪਹਿਲਾਂ ਮਿਲੀ।
 

ਜਦੋਂ ਸੇਰੇਨਾ ਨੇ ਆਪਣੀ ਦੋਸਤ ਦੇ ਕਹਿਣ 'ਤੇ ਟੈਸਟ ਕਰਵਾਇਆ ਤਾਂ ਪਤਾ ਲੱਗਿਆ ਕਿ ਉਹ ਗਰਭਵਤੀ ਹੈ। ਜਿਸ ਦੇ ਬਾਅਦ ਉਨ੍ਹਾਂ ਨੇ ਪ੍ਰਤੀਕਿਰਿਆ ਦਿੱਤੀ, ''ਹੇ ਭਗਵਾਨ ਇਹ ਨਹੀਂ ਹੋ ਸਕਦਾ, ਮੈਨੂੰ ਇਕ ਟੂਰਨਾਮੈਂਟ ਖੇਡਣਾ ਹੈ। ਮੈਂ ਆਸਟਰੇਲੀਆਈ ਓਪਨ ਕਿਸ ਤਰ੍ਹਾਂ ਖੇਡਾਂਗੀ? ਮੈਂ ਇਸ ਸਾਲ ਵਿੰਬਲਡਨ ਜਿੱਤਣ ਦੀ ਯੋਜਨਾ ਬਣਾਈ ਸੀ।''
 

ਇਹ ਵੀ ਇਕ ਸੰਯੋਗ ਹੈ ਕਿ ਜਿਸ ਦਿਨ ਸੇਰੇਨਾ ਨੇ ਆਪਣੀ ਗਰਭਵਤੀ ਦੀ ਤਸਵੀਰ ਸ਼ੂਟ ਕਰਵਾਈ, ਉਸੀ ਦਿਨ ਹੀ ਉਨ੍ਹਾਂ ਦੀ ਦੋਸਤ ਕੈਰੋਲੀਨ ਵੋਜਿਨਯਾਕੀ ਨੇ ਵੀ ਈ.ਐੱਸ.ਪੀ.ਐੱਨ. ਦੇ ਕਵਰ ਪੇਜ਼ ਲਈ ਆਪਣਾ ਨਿਊਡ ਫੋਟੋ ਸ਼ੂਟ ਕਰਵਾਇਆ।