ਟੋਕੀਓ ਪੈਰਾਲੰਪਿਕ : PM ਮੋਦੀ ਨੇ ਪ੍ਰਵੀਨ ਕੁਮਾਰ ਨੂੰ ਚਾਂਦੀ ਦਾ ਤਮਗ਼ਾ ਜਿੱਤਣ ਦੀ ਦਿੱਤੀ ਵਧਾਈ

09/03/2021 10:53:58 AM

ਨਵੀਂ ਦਿੱਲੀ- ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਪੈਰਾਲੰਪਿਕ 'ਚ ਸ਼ੁੱਕਰਵਾਰ ਨੂੰ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਪ੍ਰਵੀਨ ਕੁਮਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਦੀ ਸਖ਼ਤ ਮਿਹਨਤ ਤੇ ਬੇਮਿਸਾਲ ਸਮਰਪਣ ਦਾ ਨਤੀਜਾ ਹੈ। ਕੁਮਾਰ ਨੇ ਪੈਰਾਲੰਪਿਕ 'ਚ ਪੁਰਸ਼ਾਂ ਦੇ ਹਾਈ ਜੰਪ ਟੀ64 ਮੁਕਾਬਲੇ 'ਚ ਚਾਂਦੀ ਦਾ ਤਮਗ਼ਾ ਜਿੱਤਿਆ ਜਿਸ ਨਾਲ ਇਨ੍ਹਾਂ ਖੇਡਾਂ 'ਚ ਦੇਸ਼ ਦੇ ਤਮਗ਼ਿਆਂ ਦੀ ਗਿਣਤੀ 11 ਤਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਸ਼ਾਰਦੁਲ ਨੇ ਇੰਗਲੈਂਡ ਵਿਰੁੱਧ ਲਗਾਇਆ ਸਭ ਤੋਂ ਤੇਜ਼ ਅਰਧ ਸੈਂਕੜਾ, ਤੋੜਿਆ ਸਹਿਵਾਗ ਦਾ ਰਿਕਾਰਡ

18 ਸਾਲਾ ਕੁਮਾਰ ਨੇ ਪੈਰਾਲੰਪਿਕ 'ਚ ਡੈਬਿਊ ਕਰਦੇ ਹੋਏ 2.07 ਮੀਟਰ ਦੇ ਜੰਪ 'ਚ ਏਸ਼ੀਆਈ ਰਿਕਾਰਡ ਦੇ ਨਾਲ ਦੂਜਾ ਸਥਾਨ ਹਾਸਲ ਕੀਤਾ। ਉਹ ਬ੍ਰਿਟੇਨ ਦੇ ਜੋਨਾਥਨ ਬਰੂਮ ਐਡਵਰਸ ਦੇ ਪਿੱਛੇ ਰਹੇ ਜਿਨ੍ਹਾਂ ਨੇ 2.10 ਮੀਟਰ ਦੇ ਜੰਪ ਤੋਂ ਸੈਸ਼ਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗ਼ਾ ਆਪਣੇ ਨਾਂ ਕੀਤਾ।
ਇਹ ਵੀ ਪੜ੍ਹੋ : ਵਿਰਾਟ ਨੇ ਚੌਥੇ ਟੈਸਟ 'ਚ ਬਣਾਇਆ ਵੱਡਾ ਰਿਕਾਰਡ, ਸਚਿਨ-ਪੋਂਟਿੰਗ ਨੂੰ ਛੱਡਿਆ ਪਿੱਛੇ

ਮੋਦੀ ਨੇ ਟਵੀਟ ਕਰਕੇ ਕਿਹਾ- "ਪੈਰਾਲੰਪਿਕ 'ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਪ੍ਰਵੀਨ ਕੁਮਾਰ 'ਤੇ ਮਾਣ ਹੈ। ਇਹ ਤਮਗ਼ਾ ਉਨ੍ਹਾਂ ਦੀ ਸਖ਼ਤ ਮਿਹਨਤ ਤੇ ਬੇਮਿਸਾਲ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਨੂੰ ਵਧਾਈ।  ਭਵਿੱਖ ਲਈ ਬਹੁਤ ਸ਼ੁੱਭਕਾਮਨਾਵਾਂ। "

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh