ਟੋਕੀਓ ਓਲੰਪਿਕਸ : ਅਮਰੀਕਾ ਦੇ ਬ੍ਰੇਡੀ ਐਲੀਸਨ ਤੋਂ ਹਾਰੇ ਭਾਰਤੀ ਤੀਰਅੰਦਾਜ਼ ਪ੍ਰਵੀਣ ਜਾਧਵ

07/28/2021 2:19:44 PM

ਸਪੋਰਟਸ ਡੈਸਕ– ਭਾਰਤ ਦੇ ਸਟਾਰ ਨਿਸ਼ਾਨੇਬਾਜ਼ ਪ੍ਰਵੀਣ ਜਾਧਵ ਨੂੰ ਟੋਕੀਓ ਓਲੰਪਿਕ ’ਚ ਪੁਰਸ਼ਾਂ ਦੀ ਤੀਰਅੰਦਾਜ਼ੀ ਪ੍ਰਤੀਯੋਗਿਤਾ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਰਾਊਂਡ ਆਫ਼ 32 ’ਚ ਕਮਾਲ ਦਾ ਪ੍ਰਦਰਸ਼ਨ ਕਰਨ ਵਾਲੇ ਜਾਧਵ ਨੂੰ ਅੰਤਿਮ 16 ’ਚ ਦੁਨੀਆ ਦੇ ਨੰਬਰ ਇਕ ਤੀਰਅੰਦਾਜ਼ ਅਮਰੀਕਾ ਦੇ ਬ੍ਰੈਡੀ ਐਲੀਸਨ ਦੇ ਖ਼ਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ।

ਐਲੀਸਨ ਨੇ ਜਾਧਵ ਨੂੰ ਅੰਤਿਮ 16 ’ਚ 6-0 ਨਾਲ ਹਰਾਇਆ। ਇਸ ਦੇ ਨਾਲ ਹੀ ਉਨ੍ਹਾਂ ਦਾ ਇਸ ਪ੍ਰਤਯੋਗਿਤਾ ਦਾ ਸਫ਼ਰ ਵੀ ਖ਼ਤਮ ਹੋ ਗਿਆ। ਜਾਧਵ ਪਹਿਲੇ ਸੈਟ ’ਚ 27, ਦੂਜੇ ਸੈਟ ’ਚ 26 ਤੇ ਤੀਜੇ ’ਚ 23 ਦਾ ਸਕੋਰ ਕੀਤਾ। ਜਦਿਕ ਐਲੀਸਨ ਨੇ ਪਹਿਲੇ ਸੈਟ ’ਚ 28, ਦੂਜੇ ’ਚ 27 ਤੇ ਤੀਜੇ ’ਚ 26 ਦਾ ਸਕੋਰ ਕੀਤਾ।ਇਸ ਤੋਂ ਪਹਿਲਾਂ ਜਾਧਵ ਨੇ ਦੁਨੀਆ ਦੇ ਨੰਬਰ ਤੀਰਅੰਦਾਜ਼ ਰੂਸ ਦੇ ਗਾਲਸਨ ਨੂੰ ਹਰਾ ਕੇ ਆਖ਼ਰੀ 16 ’ਚ ਜਗ੍ਹਾ ਬਣਾਈ ਸੀ।

 

Tarsem Singh

This news is Content Editor Tarsem Singh