KKR ਦੇ ਖਿਡਾਰੀ ਪ੍ਰਸਿੱਧ ਕ੍ਰਿਸ਼ਨਾ ਕੋਰੋਨਾ ਪਾਜ਼ੇਟਿਵ, ਟੀਮ ਦੇ ਇੰਨੇ ਖਿਡਾਰੀ ਹੋ ਚੁੱਕੇ ਹਨ ਕੋਵਿਡ-19 ਦੇ ਸ਼ਿਕਾਰ

05/08/2021 4:29:50 PM

ਸਪੋਰਟਸ ਡੈਸਕ— ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੀ ਟੀਮ ਦੇ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਵੀ ਕੋਰੋਨਾ ਪਾਜ਼ੇਟਿਵ ਆ ਗਏ ਹਨ। ਇਸ ਤੋਂ ਪਹਿਲਾਂ ਕੇ. ਕੇ. ਆਰ. ਦੇ ਤਿੰਨ ਖਿਡਾਰੀਆਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ ਦੌਰਾਨ ਸਪਿਨ ਗੇਂਦਬਾਜ਼ ਵਰੁਣ ਚਕਰਵਰਤੀ ਤੇ ਸੰਦੀਪ ਵਾਰੀਅਰ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਤੋਂ ਬਾਅਦ ਟਿਮ ਸਿਫ਼ਰਟ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਤੇ ਹੁਣ ਕ੍ਰਿਸ਼ਨਾ ਕੇ. ਕੇ. ਆਰ. ਦੇ ਚੌਥੇ ਖਿਡਾਰੀ ਹਨ ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਇਹ ਵੀ ਪੜ੍ਹੋ : ਰਹਾਨੇ ਨੇ ਲਵਾਈ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼, ਲੋਕਾਂ ਤੋਂ ਕੀਤੀ ਇਹ ਅਪੀਲ

ਹਾਲ ਹੀ ’ਚ ਇੰਗਲੈਂਡ ’ਚ ਖੇਡੇ ਜਾਣ ਵਾਲੀ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ਦੀ ਭਾਰਤੀ ਟੀਮ ਲਈ ਪ੍ਰਸਿੱਧ ਕ੍ਰਿਸ਼ਨਾ ਨੂੰ ਬਤੌਰ ਬੈਕਅਪ ਦੇ ਤੌਰ ’ਤੇ ਰਖਿਆ ਗਿਆ ਹੈ। ਭਾਰਤ ਦਾ ਇਹ ਮੁਕਾਬਲਾ ਇੰਗਲੈਂਡ ਦੀ ਧਰਤੀ ’ਤੇ ਨਿਊਜ਼ੀਲੈਂਡ ਖ਼ਿਲਾਫ਼ ਹੋਵੇਗਾ। ਜਦਕਿ ਨਿਊਜ਼ੀਲੈਂਡ ਦੇ ਖਿਡਾਰੀ ਵੀ ਕੋਰੋਨਾ ਨਾਲ ਇਨਫ਼ੈਕਟਿਡ ਹਨ ਤੇ ਉਹ ਆਪਣੇ ਸਾਥੀ ਖਿਡਾਰੀਆਂ ਦੇ ਨਾਲ ਆਪਣੇ ਵਤਨ ਨਹੀਂ ਜਾ ਸਕਣਗੇ।
ਇਹ ਵੀ ਪੜ੍ਹੋ : ਸੀਮਾ ਨੇ ਟੋਕੀਓ ਓਲੰਪਿਕ ਲਈ ਕੀਤਾ ਕੁਆਲੀਫ਼ਾਈ, ਅਜਿਹਾ ਕਰਨ ਵਾਲੀ ਬਣੀ ਚੌਥੀ ਭਾਰਤੀ ਮਹਿਲਾ ਪਹਿਲਵਾਨ

ਜ਼ਿਕਰਯੋਗ ਹੈ ਕਿ ਦੇਸ਼ ’ਚ ਇਸ ਸਮੇਂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਲੋਕਾਂ ਨੂੰ ਆਪਣੀਆਂ ਜਾਨਾਂ ਗੁਆਣੀਆਂ ਪੈ ਰਹੀਆਂ ਹਨ। ਹਰ ਰੋਜ਼ ਹਜ਼ਾਰਾਂ ਲੋਕੀ ਮਰ ਰਹੇ ਹਨ। ਇਸ ਵਿਚਾਲੇ ਪੂਰੀ ਤਰ੍ਹਾਂ ਨਾਲ ਬਾਇਓ ਬਬਲ ’ਚ ਮੌਜੂਦ ਖਿਡਾਰੀਆਂ ਨੂੰ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਆਈ. ਪੀ. ਐੱਲ. ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ।  

Tarsem Singh

This news is Content Editor Tarsem Singh