ਪ੍ਰਜਨੇਸ਼ ਏ. ਟੀ. ਪੀ. ਰੈਂਕਿੰਗ ਦੇ ਚੋਟੀ 100 ''ਚ ਸ਼ਾਮਲ

02/11/2019 3:25:30 PM

ਨਵੀਂ ਦਿੱਲੀ : ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਪ੍ਰਜਨੇਸ਼ ਗੁਣੇਸ਼ਵਰਨ ਆਪਣੇ ਕਰੀਅਰ ਵਿਚ ਪਹਿਲੀ ਵਾਰ ਏ. ਟੀ. ਪੀ. ਰੈਂਕਿੰਗ ਵਿਚ ਚੋਟੀ 100 ਵਿਚ ਪਹੁੰਚ ਗਏ ਹਨ, ਜੋ 6 ਸਥਾਨ ਚੜ੍ਹ ਕੇ 97ਵੇਂ ਸਥਾਨ 'ਤੇ ਹਨ। ਪ੍ਰਜਨੇਸ਼ ਚੋਟੀ 100 ਵਿਚ ਪਹੁੰਚਣ ਵਾਲੇ ਤੀਜੇ ਭਾਰਤੀ ਹਨ। ਉਸ ਤੋਂ ਪਹਿਲਾਂ ਸੋਮਦੇਵ ਅਤੇ ਯੁਕੀ ਭਾਂਬਰੀ ਇਹ ਕਮਾਲ ਕਰ ਚੁੱਕੇ ਹਨ। ਪਿਛਲੇ ਸੈਸ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪ੍ਰਜਨੇਸ਼ ਪਿਛਲੇ ਹਫਤੇ ਏ. ਟੀ. ਪੀ. ਚੇਨਈ ਚੈਲੰਜਰ ਦੇ ਸੈਮੀਫਾਈਨਲ ਵਿਚ ਪਹੁੰਚੇ ਸੀ। ਉਹ ਜੇਕਰ ਚੋਟੀ 100 ਵਿਚ ਬਣੇ ਰਹਿੰਦੇ ਹਨ ਤਾਂ ਗ੍ਰੈਂਡਸਲੈਮ ਸਿੰਗਲ ਮੁੱਖ ਡਰਾਅ ਵਿਚ ਉਸ ਨੂੰ ਸਿੱਧੇ ਪ੍ਰਵੇਸ਼ ਮਿਲ ਜਾਵੇਗਾ। ਯੁਕੀ 156ਵੇਂ ਅਤੇ ਰਾਮਕੁਮਾਰ ਰਮਨਾਥਨ 128ਵੇਂ ਸਥਾਨ 'ਤੇ ਹਨ। ਸਾਕੇਤ ਮਾਈਨੇਨੀ 255ਵੇਂ ਸਥਾਨ 'ਤੇ ਹਨ। ਡਬਲਜ਼ ਵਿਚ ਰੋਹਨ ਬੋਪੰਨਾ 37ਵੇਂ, ਦਿਵਿਜ ਸ਼ਰਣ 39ਵੇਂ, ਲਿਏਂਡਰ ਪੇਸ 75ਵੇਂ, ਜੀਵਨ ਨੇਦੁਚੇਝਿਆਨ 77ਵੇਂ ਅਤੇ ਪੂਰਵ ਰਾਜਾ 100ਵੇਂ ਸਥਾਨ 'ਤੇ ਹਨ। ਡਬਲਿਯੂ. ਟੀ. ਏ. ਰੈਂਕਿੰਗ ਵਿਚ ਅੰਕਿਤਾ ਰੈਨਾ 165ਵੇਂ ਸਥਾਨ 'ਤੇ ਹਨ।