ਓਲੰਪਿਕ ਕੁਆਲੀਫਿਕੇਸ਼ਨ ਤੋਂ ਪਹਿਲਾਂ ਪੂਰੀ ਤਰ੍ਹਾਂ ਫਿੱਟ ਹੋਣਾ ਚਾਹੁੰਦੈ ਪ੍ਰਣਵ

02/20/2019 9:29:57 PM

ਨਵੀਂ ਦਿੱਲੀ- ਪਿਛਲੇ ਸੈਸ਼ਨ ਵਿਚ ਜ਼ਿਆਦਾਤਰ ਸਮੇਂ ਫਿੱਟਨੈੱਸ ਸਬੰਧੀ ਮਾਮਲਿਆਂ ਨਾਲ ਜੂਝਣ ਵਾਲੇ ਭਾਰਤੀ ਬੈਡਮਿੰਟਨ ਦੇ ਡਬਲ ਐਕਸਪਰਟ ਪ੍ਰਣਵ ਜੇਰੀ ਚੋਪੜਾ ਦਾ ਟੀਚਾ ਓਲੰਪਿਕ ਕੁਆਲੀਫਿਕੇਸ਼ਨ ਪ੍ਰਤੀਯੋਗਤਾਵਾਂ ਤੋਂ ਪਹਿਲਾਂ ਆਪਣੀ ਸਰਵਉੱਤਮ ਫਾਰਮ ਹਾਸਲ ਕਰਨਾ ਹੈ। ਇਸ 26 ਸਾਲਾ ਖਿਡਾਰੀ ਲਈ ਪਿਛਲਾ ਸੈਸ਼ਨ ਕਾਫੀ ਮੁਸ਼ਕਲ ਰਿਹਾ। ਪਹਿਲਾਂ ਮੋਢੇ ਦੇ ਆਪ੍ਰੇਸ਼ਨ ਤੋਂ ਉਭਰਨ ਵਿਚ ਲੱਗਾ ਰਿਹਾ। ਬਾਅਦ ਵਿਚ ਉਹ ਡੇਂਗੂ ਦਾ ਸ਼ਿਕਾਰ ਹੋ ਗਿਆ। ਇਸ ਨਾਲ ਉਸ ਦੀਆਂ ਸਾਰੀਆਂ ਯੋਜਨਾਵਾਂ ਧਰੀਆਂ-ਧਰਾਈਆਂ ਰਹਿ ਗਈਆਂ।
ਪੰਜਾਬ ਵਿਚ ਜਨਮੇ ਇਸ ਸ਼ਟਲਰ ਨੇ ਪਿਛਲੇ ਹਫਤੇ ਗੁਹਾਟੀ ਵਿਚ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਪੁਰਸ਼ ਡਬਲ ਦਾ ਖਿਤਾਬ ਜਿੱਤਿਆ। ਇਸ ਨਾਲ ਉਸ ਦਾ ਆਤਮਵਿਸ਼ਵਾਸ ਵਧਿਆ ਹੈ। ਐੈੱਨ. ਸਿੱਕੀ ਰੈੱਡੀ ਦੇ ਨਾਲ ਭਾਰਤ ਦੀ ਸਰਵਸ੍ਰੇਸ਼ਠ ਮਿਕਸਡ ਡਬਲ ਜੋੜੀ ਬਣਾਉਣ ਵਾਲੇ ਪ੍ਰਣਵ ਨੇ ਕਿਹਾ ਕਿ ਮਾਨਸਿਕ ਅਤੇ ਸਰੀਰਕ ਰੂਪ ਨਾਲ ਬੁਰੇ ਦੌਰ 'ਚੋਂ ਲੰਘਣ ਤੋਂ ਬਾਅਦ ਰਾਸ਼ਟਰੀ ਖਿਤਾਬ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਮੇਰਾ ਧਿਆਨ ਅਪ੍ਰੈਲ ਦੇ ਅਖੀਰ ਤੋਂ ਸ਼ੁਰੂ ਹੋਣ ਵਾਲੇ ਓਲੰਪਿਕ ਕੁਆਲੀਫਿਕੇਸ਼ਨ ਤੋਂ ਪਹਿਲਾਂ ਪੂਰੀ ਫਿੱਟਨੈੱਸ ਹਾਸਲ ਕਰਨ 'ਤੇ ਹੈ।

Gurdeep Singh

This news is Content Editor Gurdeep Singh