ਭਾਰਤ ਦੀ ਇਕਲੌਤੀ ਜਿਮਨਾਸਟ ਪ੍ਰਣਤੀ ਫ਼ਾਈਨਲ ’ਚ ਜਗ੍ਹਾ ਬਣਾਉਣ ਤੋਂ ਖੁੰਝੀ

07/25/2021 11:33:00 AM

ਟੋਕੀਓ– ਟੋਕੀਓ ਓਲੰਪਿਕ ’ਚ ਭਾਰਤ ਦੀ ਇਕਲੌਤੀ ਜਿਮਨਾਸਟ ਪ੍ਰਣਤੀ ਨਾਇਕ ਕਲਾਤਮਕ ਜਿਮਨਾਸਟਿਕ ਮੁਕਾਬਲੇ ਦੇ ਆਲਰਾਊਂਡ ਫ਼ਾਈਨਲਸ ’ਚ ਜਗ੍ਹਾ ਬਣਾਉਣ ’ਚ ਅਸਫਲ ਰਹੀ। ਪੱਛਮੀ ਬੰਗਾਲ ਦੀ 26 ਸਾਲਾ ਨਾਇਕ ਨੇ ਚਾਰ ਵਰਗਾਂ (ਫ਼ਲੋਰ ਐਕਸਰਸਾਈਜ਼, ਵਾਲਟ, ਅਨਈਵਨ ਬਾਰ ਤੇ ਬੈਲੰਸ ਬੀਮ) ’ਚ ਕੁੱਲ 42.565 ਅੰਕ ਬਣਾਏ। ਉਹ ਦੂਜੇ ਸਬ ਡਵੀਜ਼ਨ ਦੇ ਬਾਅਦ 29ਵੇਂ ਸਥਾਨ ’ਤੇ ਰਹੀ। ਪੰਜ ਸਬ ਡਵੀਜ਼ਨ ਤੋਂ ਚੋਟੀ ਦੇ 24 ਜਿਮਨਾਸਟ ਆਲ ਰਾਊਂਡ ਫਾਈਨਲਸ ’ਚ ਜਗ੍ਹਾ ਬਣਾਉਂਦੇ ਹਨ ਜੋ 29 ਜੁਲਾਈ ਨੂੰ ਹੋਵੇਗਾ। ਹਰ ਵਰਗ ਦੇ ਚੋਟੀ ਦੇ ਅੱਠ ਜਿਮਨਾਸਟ ਨਿੱਜੀ ਪ੍ਰਤੀਯੋਗਿਤਾ ਦੇ ਫ਼ਾਈਨਲਸ ’ਚ ਖੇਡਣਗੇ ਜੋ ਇਕ ਤੋਂ  ਤਿੰਨ ਅਗਸਤ ਤਕ ਹੋਵੇਗੀ।

ਨਾਇਕ ਸਾਰਿਆਂ ’ਚ ਹੇਠਲੇ ਹਾਫ਼ ’ਚ ਰਹੀ। ਉਨ੍ਹਾਂ ਫ਼ਲੋਰ ’ਚ 10.633 ਸਕੋਰ ਕੀਤਾ ਜਦਕਿ ਵਾਲਟ ’ਚ ਉਨ੍ਹਾਂ ਦਾ ਸਕੋਰ 13.466 ਰਿਹਾ। ਅਨਈਵਨ ਬਾਰ ’ਚ 3.033 ਤੇ ਬੈਲੰਸ ਬੀਮ ’ਚ ਸਕੋਰ 9.433 ਰਿਹਾ। ਨਾਇਕ ਨੂੰ ਓਲੰਪਿਕ ਦੀ ਤਿਆਰੀ ਲਈ ਸਮਾਂ ਹੀ ਨਹੀਂ ਮਿਲਿਆ ਕਿਉਂਕਿ ਚੀਨ ’ਚ 29 ਮਈ ਤੋਂ 1 ਜੂਨ ਤਕ ਹੋਣ ਵਾਲੀ ਨੌਵੀਂ ਸੀਨੀਅਰ ਏਸ਼ੀਆਈ ਚੈਂਪੀਅਨਸ਼ਿਪ ਰੱਦ ਹੋਣ ਦੇ ਬਾਅਦ ਉਨ੍ਹਾਂ ਨੂੰ ਮਹਾਦੀਪੀ ਕੋਟੇ ਤੋਂ ਪ੍ਰਵੇਸ਼ ਮਿਲਿਆ ਸੀ। ਉਨ੍ਹਾਂ ਨੇ 2019 ਏਸ਼ੀਆਈ ਕਲਾਤਮਕ ਜਿਮਨਾਸਟਿਕ ਚੈਂਪੀਅਨਸ਼ਿਪ ’ਚ ਵਾਲਟ ’ਚ ਕਾਂਸੀ ਤਮਗ਼ਾ ਜਿੱਤਿਆ ਸੀ।

Tarsem Singh

This news is Content Editor Tarsem Singh