ਹਾਓ ਹੱਥੋਂ ਮਿਲੀ ਹਾਰ ਤੋਂ ਬਾਅਦ ਪ੍ਰਗਿਆਨੰਦਾ ਦਾ ਜੇਤੂ ਰੱਥ ਰੁਕਿਆ

01/28/2020 1:24:11 PM

ਜਿਬ੍ਰਾਲਟਰ : ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਗਿਆਨੰਦਾ ਦਾ 18ਵੇਂ ਜਿਬ੍ਰਾਲਟਰ ਸ਼ਤਰੰਜ ਚੈਂਪੀਅਨਸ਼ਿਪ ਵਿਚ 5 ਬਾਜ਼ੀਆਂ ਤੋਂ ਚਲਦਾ ਆ ਰਿਹਾ ਜੇਤੂ ਰੱਥ ਵਾਂਗ ਹਾਓ ਹੱਥੋਂ 7ਵੇਂ ਦੌਰ ਵਿਚ ਮਿਲੀ ਹਾਰ ਤੋਂ ਬਾਅਦ ਰੁਕ ਗਿਆ। ਹਮਵਤਨ ਪੀ. ਵੀ. ਨੰਦਿਤਾ ਹੱਥੋਂ ਪਹਿਲੀ ਬਾਜ਼ੀ ਗੁਆਉਣ ਤੋਂ ਬਾਅਦ ਲਗਾਤਾਰ 5 ਬਾਜ਼ੀਆਂ ਜਿੱਤਣ ਵਾਲੇ 14 ਸਾਲਾ ਪ੍ਰਗਿਆਨੰਦਾ ਨੇ ਹਾਓ ਦਾ ਵੀ ਡੱਟ ਕੇ ਸਾਹਮਣਾ ਕਾਤ ਪਰ ਆਖਿਰ ਵਿਚ ਉਸ ਨੂੰ 56 ਚਾਲਾਂ ਤਕ ਚੱਲੀ ਬਾਜ਼ੀ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਚੀਨੀ ਗ੍ਰੈਂਡਮਾਸਟਰ ਇਸ ਜਿੱਤ ਨਾਲ ਰੂਸ ਦੇ ਆਂਦਰੇ ਐਸਪਿੰਪੇਂਕੋ, ਡੇਵਿਡ ਪਰਵਯਾਨ ਅਤੇ ਈਰਾਨ ਦੇ ਮਾਗਸੂਦਲੂ ਨਾਲ ਸਾਂਝੀ ਬੜ੍ਹਤ 'ਤੇ ਪਹੁੰਚ ਗਿਆ ਹੈ। ਇਨ੍ਹਾਂ ਸਾਰਿਆਂ ਦੇ 6-6 ਅੰਕ ਹਨ। ਭਾਰਤ ਦੇ ਕੇ. ਸ਼ਸ਼ੀਕਰਣ ਨੂੰ ਹਰਾਉਣ ਵਾਲੇ ਰੂਸ ਦੇ ਦਾਨਿਲ ਯੁਫਾ ਅਤੇ ਉਸ ਦੇ ਹਮਵਤਨ ਮਿਹੇਲ ਕੋਬਾਲੀਆ ਦੇ 5-5 ਅੰਕ ਹਨ। ਉਸ ਤੋਂ ਬਾਅਦ ਦੂਜਾ ਦਰਜਾ ਪ੍ਰਾਪਤ ਮੈਕਿਸਮ ਵਾਚਿਅਰ ਲਾਗ੍ਰੇਵ, ਸਾਬਕਾ ਵਰਲਡ ਚੈਂਪੀਅਨ ਵੇਸਲਿਨ ਟੋਪਾਲੋਵ, ਭਾਰਤ ਦੇ ਬੀ. ਅਧਿਬਾ, ਕਾਰਤੀਕੇਅਨ ਮੁਰਲੀ, ਆਰਿਅਨ ਚੋਪੜਾ, ਐੱਸ. ਐੱਸ. ਨਾਰਾਇਣ, ਪ੍ਰਗਿਆਨੰਦਾ ਅਤੇ ਡੀ ਗੁਕੇਸ਼ ਦਾ ਨੰਬਰ ਆਉਂਦਾ ਹੈ। ਇਨ੍ਹਾਂ ਸਾਰਿਆਂ ਦੇ 5-5 ਅੰਕ ਹਨ।